ਕੋਰੋਨਾ ਦੇ ਦੌਰ ’ਚ ਦੇਸ਼ ਨੂੰ ਜੂਝਣਾ ਪੈ ਸਕਦੈ ‘ਆਕਸੀਜਨ ਸਿਲੰਡਰਾਂ’ ਦੀ ਘਾਟ ਨਾਲ (ਵੀਡੀਓ)

09/15/2020 12:34:06 PM

ਜਲੰਧਰ (ਬਿਊਰੋ) - ਬੀਤੇ ਦਿਨ ਭਾਰਤ 'ਚ ਕੋਵਿਡ-19 ਦੇ 92071 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 48 ਲੱਖ ਤੋਂ ਪਾਰ ਹੋ ਗਈ ਹੈ। ਹਾਲਾਂਕਿ ਕੋਰੋਨਾ ਦੇ 37 ਲੱਖ ਦੇ ਕਰੀਬ ਲੋਕ ਸਿਹਤਯਾਬ ਹੋ ਚੁੱਕੇ ਹਨ। ਜਿਸ ਸਦਕਾ ਸਿਹਤਯਾਬ ਹੋਣ ਵਾਲਿਆਂ ਦੀ ਦਰ 78 ਫ਼ੀਸਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜਿਥੇ ਇਕ ਪਾਸੇ ਕੋਵਿਡ ਪੀੜ੍ਹਤਾਂ ਦੀ ਗਿਣਤੀ 'ਚ ਲਗਾਤਾਰ ਵਾਧੇ ਹੋ ਰਹੇ ਹਨ, ਉਥੇ ਹੀ ਇਸ ਵਾਧੇ ਦੇ ਕਾਰਨ ਆਕਸੀਜਨ ਦੀ ਕਮੀ ਪੇਸ਼ ਆ ਰਹੀ ਹੈ। 

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਜੁਲਾਈ 2020 ਵਿੱਚ ਹੀ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿ ਜਲਦ ਹੀ ਦੁਨੀਆਂ ਭਰ 'ਚ ਆਕਸੀਜਨ ਦੀ ਘਾਟ ਹੋ ਜਾਵੇਗੀ। ਜੇਕਰ ਇਸ ਸਮੇਂ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਕਿਉਂਕਿ ਮਹਾਂਰਾਸ਼ਟਰ ਕੋਵਿਡ-19 ਦੇ 10 ਲੱਖ ਤੋਂ ਵੱਧ ਕੇਸਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਬਣ ਚੁੱਕਿਆ ਹੈ। ਉਸ ਤੋਂ ਬਾਅਦ ਗੁਜਰਾਤ ,ਕਰਨਾਟਕ ,ਪੰਜਾਬ ਅਤੇ ਜੰਮੂ-ਕਸ਼ਮੀਰ 'ਚ ਵੀ ਇਹ ਸਮੱਸਿਆ ਦਰਪੇਸ਼ ਹੋ ਸਕਦੀ ਹੈ। 

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੂਜੇ ਪਾਸੇ ਪੰਜਾਬ 'ਚ ਅਪ੍ਰੈਲ ਮਹੀਨੇ 'ਚ ਜਿਥੇ ਪ੍ਰਤੀਦਿਨ 1000 ਜੰਬੋ ਸਿਲੰਡਰਾਂ ਦੀ ਲੋੜ ਪੈ ਰਹੀ ਸੀ, ਉਥੇ ਹੀ ਹੁਣ ਵਧਕੇ 10000 ਪ੍ਰਤੀਦਿਨ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਇਸ ਸਬੰਧ ’ਚ ਨੋਡਲ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਹੈ ਤਾਂ ਜੋ ਪਲਾਂਟ 'ਚ ਤਿਆਰ ਹੋਣ ਵਾਲੀ ਆਕਸੀਜਨ ਫੈਕਟਰੀਆਂ ਦੀ ਬਜਾਏ ਹਸਪਤਾਲਾਂ ਵਿੱਚ ਹੀ ਜਾਵੇ। 

ਜਾਣੋ ਕਦੋਂ ਖੁੱਲ੍ਹ ਰਹੇ ਹਨ ‘ਸਿਨੇਮਾ ਘਰ’ (ਵੀਡੀਓ)

ਇਸ ਤੋਂ ਇਲਾਵਾ ਇਹ ਵੀ ਦੱਸ ਦੇਈਏ ਕਿ ਦੇਸ਼ ਦੇ ਕੁੱਝ ਸੂਬਿਆਂ ਤੋਂ ਬੁਰੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ 'ਚ ਆਕਸੀਜਨ ਦੀ ਘਾਟ ਕਾਰਨ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਬਾਕੀ ਕੇਂਦਰ ਸਰਕਾਰ ਇਸ ਸਮੱਸਿਆ ਨਾਲ ਨਿਪਟਣ ਲਈ ਕੀ ਕਰ ਰਹੀ ਹੈ, ਦੇ ਬਾਰੇ ਵਿਸਥਾਰ ਨਾਲ ਜਾਨਣ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...  

 


rajwinder kaur

Content Editor

Related News