ਕੋਵਿਡ-19: ਲਾਕਡਾਊਨ ਖਤਮ ਹੋਵੇਗਾ ਜਾਂ ਵਧੇਗਾ, ਕੱਲ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ PM ਮੋਦੀ

04/10/2020 9:36:18 AM

ਨਵੀਂ ਦਿੱਲੀ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਉਚਿੱਤ ਕਦਮ ਚੁੱਕਦਿਆਂ ਹੋਇਆ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਲਾਇਆ ਸੀ, ਜੋ ਕਿ 14 ਅਪ੍ਰੈਲ ਨੂੰ ਖਤਮ ਹੋਵੇਗਾ। ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਖਤਮ ਹੋਵੇਗਾ ਜਾਂ ਅੱਗੇ ਵਧੇਗਾ, ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਭਾਵ ਸ਼ਨੀਵਾਰ (11 ਅਪ੍ਰੈਲ) ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਗੱਲਬਾਤ ਕਰਨਗੇ। ਦੱਸ ਦੇਈਏ ਕਿ ਦੇਸ਼ 'ਚ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ ਲਾਕਡਾਊਨ ਨੂੰ ਅੱਗੇ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਲਾਕਡਾਊਨ ਦੇ ਅੱਗੇ ਵਧਾਉਣ 'ਚੇ ਖੁੱਲ ਕੇ ਸਮਰਥਨ ਦੇ ਚੁੱਕੇ ਹਨ ਹਾਲਾਂਕਿ ਕਈ ਸੂਬਾ ਸਰਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਅਰਥ ਵਿਵਸਥਾ 'ਤੇ ਜ਼ਿਆਦਾ ਅਸਰ ਪਵੇਗਾ। ਅਜਿਹੇ 'ਚ ਪੀ.ਐੱਮ ਮੋਦੀ ਇਕ ਵਾਰ ਫਿਰ ਤੋਂ ਸਾਰੇ ਮੁੱਖ ਮੰਤਰੀਆਂ ਨਾਲ ਇਸ 'ਤੇ ਗੱਲਬਾਤ ਕਰਨਗੇ। 

ਪ੍ਰਧਾਨ ਮੰਤਰੀ ਦਫਤਰ ਦਾ ਕਹਿਣਾ ਹੈ ਕਿ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਨਾਲ ਦੇਸ਼ ਵਿਆਪੀ ਲਾਕਡਾਊਨ 'ਤੇ ਫੈਸਲਾ ਲੈਣਾ ਆਸਾਨ ਹੋਵੇਗਾ ਅਤੇ ਇਸ ਚਰਚਾ ਤੋਂ ਬਾਅਦ ਕੇਂਦਰ ਸਰਕਾਰ ਲਾਕਡਾਊਨ 'ਤੇ ਆਖਰੀ ਫੈਸਲਾ ਲੈ ਸਕੇਗੀ ਕਿ ਲਾਕਡਾਊਨ ਅੱਗੇ ਵਧਾਉਣਾ ਹੈ ਜਾਂ ਫਿਰ ਕੁਝ ਰੋਕ ਲਗਾ ਕੇ ਰਾਹਤ ਦੇਣੀ ਹੈ। 

ਤਾਜ਼ਾ ਮਿਲੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 781 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ 6412 ਤੱਕ ਪਹੁੰਚ ਚੁੱਕੀ ਹੈ ਅਤੇ 199 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 504 ਲੋਕ ਠੀਕ ਹੋ ਗਏ ਹਨ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮਹਾਰਾਸ਼ਟਰ, ਤੇਲੰਗਾਨਾ, ਦਿੱਲੀ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਆਦਿ ਸੂਬੇ ਜ਼ਿਆਦਾ ਪ੍ਰਭਾਵਿਤ ਹਨ। 

Iqbalkaur

This news is Content Editor Iqbalkaur