ਕੋਰੋਨਾ: ਕੋਟਕ ਮਹਿੰਦਰਾ ਬੈਂਕ ਦੇ ਉਦੈ ਕੋਟਕ ਲੈਣਗੇ 1 ਰੁਪਏ ਤਨਖਾਹ, PM ਕੇਅਰਜ਼ ਵਿਚ ਦੇਣਗੇ 25 ਕਰੋੜ

04/10/2020 12:52:51 PM

ਨਵੀਂ ਦਿੱਲੀ - ਕੋਟਕ ਮਹਿੰਦਰਾ ਬੈਂਕ ਦੇ ਸੀ.ਈ.ਓ. ਉਦੈ ਕੋਟਕ ਨੇ ਐਲਾਨ ਕੀਤਾ ਹੈ ਕਿ ਉਹ ਇਸ ਸਾਲ ਕੋਰੋਨਾ ਵਾਇਰਸ ਕਾਰਨ ਸਿਰਫ ਇਕ ਰੁਪਿਆ ਤਨਖਾਹ ਵਜੋਂ ਲੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ 25 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਹੈ। ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਨਾਲ ਹੋਏ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਕੋਟਕ ਨੇ ਐਲਾਨ ਕੀਤਾ ਕਿ ਉਹ ਵਿੱਤੀ ਸਾਲ 2020-21 ਲਈ ਸਿਰਫ ਇਕ ਰੁਪਏ ਦੀ ਤਨਖਾਹ ਲੈਣਗੇ।

ਕੋਟਕ ਦੇ ਇਸ ਐਲਾਨ ਤੋਂ ਬਾਅਦ ਇਸ ਗਰੁੱਪ ਦੀ ਟਾਪ ਲੀਡਰਸ਼ਿਪ ਟੀਮ ਨੇ ਵੀ ਆਪਣੀ ਤਨਖਾਹ ਵਿਚ 15 ਪ੍ਰਤੀਸ਼ਤ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੋਟਕ ਮਹਿੰਦਰਾ ਬੈਂਕ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਬੈਂਕ ਨੇ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਘੋਸ਼ਣਾ ਕਰ ਰਿਹਾ ਹੈ ਕਿ ਗਰੁੱਪ ਦੀ ਉੱਚ ਲੀਡਰਸ਼ਿਪ ਟੀਮ ਨੇ ਇਕਜੁੱਟ ਹੋ ਕੇ ਉਨ੍ਹਾਂ ਦੀਆਂ ਤਨਖਾਹਾਂ ਵਿਚ 15% ਕਟੌਤੀ ਕਰਨ ਦਾ ਫੈਸਲਾ ਲਿਆ ਹੈ। ਇਹ ਕਟੌਤੀ ਵਿੱਤੀ ਸਾਲ 2021 ਲਈ ਹੋਵੇਗੀ।

ਇਸ ਦੇ ਨਾਲ ਹੀ ਬੈਂਕ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਦੈ ਕੋਟਕ ਨੇ ਨਿੱਜੀ ਤੌਰ ‘ਤੇ ਸਿਰਫ ਇਕ ਰੁਪਿਆ ਆਪਣੀ ਤਨਖਾਹ ਵਜੋਂ ਲੈਣ ਦਾ ਫੈਸਲਾ ਕੀਤਾ ਹੈ। ਕੋਟਕ ਮਹਿੰਦਰਾ ਬੈਂਕ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ 25 ਕਰੋੜ ਰੁਪਏ ਦਾਨ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਗਰੁੱਪ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਵੀ 10 ਕਰੋੜ ਰੁਪਏ ਜਮ੍ਹਾ ਕਰਵਾ ਚੁੱਕਾ ਹੈ। ਇਸ ਦੇ ਨਾਲ ਹੀ ਉਦੈ ਕੋਟਕ ਖੁਦ ਵੀ ਇਸ ਫੰਡ ਲਈ 25 ਕਰੋੜ ਰੁਪਏ ਦਾਨ ਕਰਨਗੇ।

ਦੇਸ਼ ਵਿਚ ਹੋਈ 6412 ਸੰਕਰਮਿਤ ਮਰੀਜ਼ਾਂ ਦੀ ਗਿਣਤੀ

ਦੇਸ਼ ਵਿਚ ਪੂਰੇ ਲਾਕਡਾਊਨ ਦਾ ਅੱਜ 17 ਵਾਂ ਦਿਨ ਹੈ। ਕੋਰੋਨਾ ਵਾਇਰਸ ਲਾਕਡਾਊਨ ਹੋਣ ਦੇ ਦੌਰਾਨ ਵੀ ਤਬਾਹੀ ਮਚਾ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 12 ਘੰਟਿਆਂ ਵਿਚ ਕੋਰੋਨਾ ਵਿਸ਼ਾਣੂ ਦੇ 547 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 30 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 6412 ਹੋ ਗਈ ਹੈ। ਇਸ ਵਿਚੋਂ 5709 ਮਾਮਲੇ ਸਰਗਰਮ ਹਨ, 504 ਸਿਹਤਮੰਦ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਹੈ ਅਤੇ 199 ਲੋਕਾਂ ਦੀ ਮੌਤ ਹੋ ਚੁੱਕੀ ਹੈ।


Harinder Kaur

Content Editor

Related News