ਕੋਰੋਨਾ ਨਾਲ 826 ਲੋਕਾਂ ਦੀ ਮੌਤ, ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਲੱਗਭਗ 27 ਹਜ਼ਾਰ ਹੋਈ

04/26/2020 8:15:15 PM

ਨਵੀਂ ਦਿੱਲੀ— ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੇਸ਼ 'ਚ ਕੋਰੋਨਾ ਵਾਇਰਸ ਦੇ ਮ੍ਰਿਤਕਾਂ ਦੀ ਸੰਖਿਆਂ 826 ਤਕ ਪਹੁੰਚਣ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਪਾਜ਼ੀਟਿਵ ਦੇ ਮਾਮਲਿਆਂ ਦੀ ਸੰਖਿਆਂ ਵੱਧ ਕੇ 26,917 ਹੋ ਗਈ ਹੈ। ਮੰਤਰਾਲੇ ਵਲੋਂ ਜਾਰੀ ਬਿਆਨ ਦੇ ਅਨੁਸਾਰ, ਪਾਜ਼ੀਟਿਵ ਮਰੀਜ਼ ਇਲਾਜ਼ ਤੋਂ ਬਾਅਦ 5913 ਲੋਕਾਂ ਨੂੰ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਜ਼ੀਟਿਵ ਤੋਂ ਠੀਕ ਹੋਏ ਮਰੀਜ਼ਾਂ ਦਾ ਪ੍ਰਤੀਸ਼ਤ ਵੀ ਵੱਧ ਕੇ 21.90 ਹੋ ਗਿਆ ਹੈ।

Gurdeep Singh

This news is Content Editor Gurdeep Singh