ਭਾਰਤ 'ਚ ਨਹੀਂ ਰੁਕ ਰਿਹੈ 'ਕੋਰੋਨਾ' ਦਾ ਕਹਿਰ, ਹੁਣ ਤੱਕ 29 ਮੌਤਾਂ, ਮਰੀਜ਼ਾਂ ਦੀ ਗਿਣਤੀ 1100 ਦੇ ਪਾਰ

03/30/2020 12:14:04 PM

ਨੈਸ਼ਨਲ ਡੈਸਕ : ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਲੱਖ ਕੋਸ਼ਿਸ਼ਾਂ ਅਤੇ ਤਿਆਰੀਆਂ ਦੇ ਬਾਵਜੂਦ ਭਾਰਤ 'ਚ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾ ਲਗਾਤਾਰ ਪੈਰ ਪਸਾਰ ਰਹੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਹੁਣ ਤੱਕ ਗਿਣਤੀ 1100 ਦੇ ਪਾਰ ਪੁੱਜ ਗਈ ਹੈ। ਸਿਹਤ ਵਿਭਾਗ ਦੀ ਵੈੱਬਸਾਈਟ ਮੁਤਾਬਕ ਐਤਵਾਰ ਸ਼ਾਮ ਤੱਕ ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦਾ ਆਂਕੜਾ 1120 ਤੱਕ ਪੁੱਜ ਗਿਆ ਹੈ। ਇਨ੍ਹਾਂ 'ਚੋਂ 96 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਮਹਾਂਮਾਰੀ ਨਾਲ ਦੇਸ਼ 'ਚ ਹੁਣ ਤੱਕ 29 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਂਰਾਸ਼ਟਰ ਤੇ ਕੇਰਲ 'ਚ ਮਰੀਜ਼ਾਂ ਦੇ ਆਂਕੜੇ ਵੱਡੀ ਚਿੰਤਾ ਦਾ ਕਾਰਨ ਹੈ। ਮਹਾਂਰਾਸ਼ਟਰ ਤੇ ਕੇਰਲ ਨੂੰ ਮਿਲਾ ਕੇ ਇਨ੍ਹਾਂ 2 ਸੂਬਿਆਂ 'ਚ 400 ਤੋਂ ਜ਼ਿਆਦਾ ਲੋਕ ਇੰਫੈਕਟਿਡ ਹਨ। ਐਤਵਾਰ ਨੂੰ ਪੰਜਾਬ 'ਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ। ਜੇਕਰ ਲੋਕ ਅਜੇ ਵੀ ਨਾ ਸੰਭਲੇ ਤਾਂ ਦੇਸ਼ 'ਚ ਇੰਫੈਕਟਿਡ ਅਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਇਹ ਵੀ ਪੜ੍ਹੋ : ਕੀ ਵੁਹਾਨ ਦੀ ਇਸ ਮਹਿਲਾ ਕਾਰਨ ਪੂਰੀ ਦੁਨੀਆ 'ਚ ਫੈਲਿਆ ਕੋਰੋਨਾਵਾਇਰਸ


ਮਜ਼ਦੂਰਾਂ ਲਈ ਬੱਸਾਂ ਦਾ ਪ੍ਰਬੰਧ
ਦੇਸ਼ 'ਚ ਲਾਕਡਾਊਨ ਜਾਰੀ ਹੈ ਅਤੇ ਸੋਮਵਾਰ ਨੂੰ ਇਸ ਦਾ ਅਜੇ ਛੇਵਾਂ ਦਿਨ ਹੈ। ਲਾਕਡਾਊਨ ਦੇ ਚੱਲਦਿਆਂ ਠੱਪ ਹੋਏ ਰੋਜ਼ਗਾਰ ਦੇ ਕਾਰਨ ਕਈ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਪਰ ਨਾ ਬੱਸ ਅਤੇ ਨਾ ਰੇਲ ਦੀ ਸਹੂਲਤ ਹੋਣ ਕਾਰਨ ਉਹ ਪੈਦਲ ਹੀ ਆਪਣੇ ਪਿੰਡ਼ਾਂ ਵੱਲ ਪਲਾਇਨ ਕਰ ਰਹੇ ਹਨ, ਅਜਿਹੇ 'ਚ ਸੂਬਾ ਸਰਕਾਰਾਂ ਨੇ ਮਜ਼ਦੂਰਾਂ ਲਈ ਬੱਸਾਂ ਦਾ ਇੰਤਜ਼ਾਮ ਕਰਵਾਇਆ ਤਾਂ ਜੋ ਮਜ਼ਦੂਰ ਆਪਣੇ ਘਰ ਜਲਦ ਤੋਂ ਜਲਦ ਪਹੁੰਚ ਸਕਣ।

ਇਹ ਵੀ ਪੜ੍ਹੋ : ਇੰਦੌਰ : ਹਸਪਤਾਲ 'ਚੋਂ ਭੱਜਿਆ ਕੋਰੋਨਾ ਮਰੀਜ਼


ਲਾਕਡਾਊਨ ਤੋਂ ਬਾਅਦ ਕੀ
ਕੋਵਿਡ-19 ਨੂੰ ਰੋਕਣ ਲਈ ਦੇਸ਼ 'ਚ ਲਾਕਡਾਊਨ ਕੀਤਾ ਗਿਆ ਹੈ, ਜੋ ਕਿ 14 ਅਪ੍ਰੈਲ ਤੱਕ ਚੱਲੇਗਾ। ਹਾਲਾਂਕਿ ਕਈ ਮਾਹਰਾਂ ਦਾ ਮੰਨਣਾ ਹੈ ਕਿ ਲਾਕਡਾਊਨ ਨਾਲ ਗੱਲ ਨਹੀਂ ਬਣਨ ਵਾਲੀ ਹੈ ਅਤੇ ਅੱਗੇ ਦੇ ਕਦਮ ਚੁੱਕਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਕਈ ਜਾਣਕਾਰ ਕਹਿ ਰਹੇ ਹਨ ਕਿ ਲਾਕਡਾਊਨ ਨਾਲ ਭਾਰਤ 'ਚੋਂ ਕੋਰੋਨਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ।

ਇਸ ਲਈ ਸ਼ੱਕੀ ਲੋਕਾਂ ਦੇ ਸੰਪਰਕ 'ਚ ਆਏ ਹਰ ਵਿਅਕਤੀ ਤੱਕ ਪਹੁੰਚ ਲਈ ਜੀ. ਪੀ. ਐੱਸ ਵਰਗੀਆਂ ਤਕਨੀਕਾਂ ਦਾ ਸਹਾਰਾ ਲੈਣਾ ਪਵੇਗਾ ਅਤੇ ਇਸ ਲਈ ਦੇਸ਼ ਦੀ ਜਨਤਾ ਨੂੰ ਹੀ ਜਾਗਰੂਕ ਕਰਨਾ ਪਵੇਗਾ ਕਿ ਜੇਕਰ ਉਹ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਉਂਦੇ ਹਨ ਤਾਂ ਸਰਕਾਰ ਦਾ ਸਹਿਯੋਗ ਕਰਨ। ਉੱਥੇ ਹੀ ਮਾਹਰਾਂ ਦਾ ਮੰਨਣਾ ਹੈ ਕਿ ਦੇਸ਼ 'ਚ ਕੋਵਿਡ-19 ਦੇ ਟੈਸਟ ਦੇ ਕੇਂਦਰ ਅਤੇ ਸਮਰੱਥਾ ਵਧਾਉਣੀ ਪਵੇਗੀ।
ਇਹ ਵੀ ਪੜ੍ਹੋ : ਕੋਰੋਨਾ ਦੇ ਖੌਫ ਨੇ ਆਪਣਿਆਂ ਦੇ ਦਿਖਾਏ ਰੰਗ, ਅਰਥੀ ਨੂੰ ਮੋਢਾ ਦੇਣ ਨਹੀਂ ਪਹੁੰਚੇ ਰਿਸ਼ਤੇਦਾਰ

Babita

This news is Content Editor Babita