ਕੋਵਿਡ-19: ਯੂ.ਪੀ. 'ਚ ਹੁਣ ਤੱਕ ਤਬਲੀਗੀ ਜਮਾਤ ਦੇ 34 ਕੇਸ ਪਾਜ਼ੀਟਿਵ, KGMU ਨੇ ਜਾਰੀ ਕੀਤੀ ਰਿਪੋਰਟ

04/03/2020 2:04:10 PM

ਲਖਨਊ-ਉੱਤਰ ਪ੍ਰਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ) ਦੁਆਰਾ ਅੱਜ ਭਾਵ ਸ਼ੁੱਕਰਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ 'ਚ 34 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਲੋਕ ਦਿੱਲੀ 'ਚ ਆਯੋਜਿਤ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। 

PunjabKesari

ਦੱਸ ਦੇਈਏ ਕਿ 2 ਅਪ੍ਰੈਲ ਨੂੰ ਕਈ ਲੋਕਾਂ ਦੇ ਸੈਂਪਲ ਜਾਂਚ ਲਈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ.ਜੀ.ਐੱਮ.ਯੂ) ਭੇਜੇ ਗਏ। ਜਾਂਚ 'ਚ ਮਿਲੇ 34 ਪਾਜ਼ੀਟਿਵ ਮਰੀਜ਼ਾਂ 'ਚ 23 ਸਾਲ ਤੋਂ ਲੈ ਕੇ 75 ਸਾਲ ਦੇ ਲੋਕ ਸ਼ਾਮਲ ਹਨ, ਜਿਨ੍ਹਾਂ 'ਚੋਂ 32 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ।ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਨਿਮਾਜ਼ੁਦੀਨ ਮਰਕਜ਼ 'ਚ ਉੱਤਰ ਪ੍ਰਦੇਸ਼ ਦੇ 19 ਜ਼ਿਲਿਆਂ ਤੋਂ ਕੁੱਲ 157 ਲੋਕ ਸ਼ਾਮਲ ਹੋਏ ਸਨ। 

 


Iqbalkaur

Content Editor

Related News