ਲਾਕ ਡਾਊਨ : ਕੋਰੋਨਾ ਨੂੰ ਹਰਾਉਣਾ ਹੈ! ਸਮਾਜਿਕ ਦੂਰੀ ਲਈ ਅਪਣਾਇਆ ਜਾ ਰਿਹੈ ਇਹ ਤਰੀਕਾ (ਤਸਵੀਰਾਂ)

03/25/2020 1:17:38 PM

ਵੈੱਬ ਡੈਸਕ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰਾ ਦੇਸ਼ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਗਿਆ ਹੈ। ਕੱਲ ਰਾਤ ਭਾਵ ਮੰਗਲਵਾਰ ਨੂੰ ਦੇਸ਼ ਨੂੰ ਦਿੱਤੇ ਸੰਬੋਧਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਇਕ ਹੀ ਕੰਮ ਕਰਨਾ ਹੈ- ਬਸ ਘਰ 'ਚ ਹੀ ਰਹਿਣਾ ਹੈ। 21 ਦਿਨਾਂ ਦੇ ਲਾਕ ਡਾਊਨ ਦਰਮਿਆਨ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਬੁੱਧਵਾਰ ਨੂੰ ਲਾਕ ਡਾਊਨ ਦੇ ਪਹਿਲੇ ਦਿਨ ਇਸ ਦਾ ਅਸਰ ਵੀ ਨਜ਼ਰ ਆਇਆ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਲੋਕ ਸਵੇਰੇ-ਸਵੇਰੇ ਜ਼ਰੂਰਤ ਦਾ ਸਾਮਾਨ ਲੈਣ ਪਹੁੰਚੇ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਕਈ ਦੁਕਾਨਦਾਰ, ਕਾਲੋਨੀਆਂ ਵਾਲੇ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਇਸ ਨੂੰ ਲੈ ਕੇ ਕਈ ਉਪਾਅ ਕੀਤੇ ਜਾ ਰਹੇ ਹਨ। ਜਾਣੋ ਵੱਖ-ਵੱਖ ਸ਼ਹਿਰਾਂ 'ਚ ਕੀ ਹੈ ਸਮਾਜਿਕ ਦੂਰੀ ਬਣਾ ਕੇ ਰਹਿਣ ਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ- 

ਦੱਸ ਦੇਈਏ ਕਿ 21 ਦਿਨਾਂ ਦੇ ਲਾਕ ਡਾਊਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਬੈਂਕ, ਮੈਡੀਕਲ ਸਟੋਰ, ਦੁੱਧ-ਸਬਜ਼ੀ ਦੀਆਂ ਦੁਕਾਨਾਂ ਅਤੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ।


ਇਹ ਤਸਵੀਰ ਨੋਇਡਾ ਦੀ ਹੈ, ਜਿੱਥੇ ਰਾਸ਼ਨ ਦੀ ਦੁਕਾਨਾਂ 'ਤੇ ਲੋਕ ਸਵੇਰੇ ਜ਼ਰੂਰਤ ਦਾ ਸਾਮਾਨ ਲੈਣ ਲਈ ਖੜ੍ਹੇ ਹੋਏ ਹਨ। ਇਸ ਦੌਰਾਨ ਪੈਰਾਂ ਹੇਠਾਂ ਗੋਲ ਘੇਰੇ ਬਣਾਇਆ ਹੋਏ ਹਨ, ਜਿਨ੍ਹਾਂ 'ਚ ਲੋਕ ਖੜ੍ਹੇ ਨਜ਼ਰ ਆ ਰਹੇ ਹਨ, ਤਾਂ ਸਮਾਜਿਕ ਦੂਰੀ ਬਣੀ ਰਹੀ ਅਤੇ ਕੋਰੋਨਾ ਨਾ ਫੈਲੇ।


ਡੇਅਰੀ 'ਤੇ ਦੁੱਧ ਲੈਣ ਵਾਲਿਆਂ ਦੀਆਂ ਤਸਵੀਰਾਂ ਹਨ, ਜਿੱਥੇ ਲੋਕ ਪੂਰੇ ਕਾਇਦੇ 'ਚ ਖੜ੍ਹੇ ਹੋ ਕੇ ਦੁੱਧ ਲੈ ਰਹੇ ਹਨ।


ਇਹ ਤਸਵੀਰ ਕਰਨਾਟਕ ਦੀ ਹੈ, ਜਿਥੇ ਲੋਕ ਸਮਾਜਿਕ ਦੂਰੀ ਬਣਾ ਕੇ ਸਾਮਾਨ ਖਰੀਦ ਰਹੇ ਹਨ।

Tanu

This news is Content Editor Tanu