CM ਮਮਤਾ ਬੈਨਰਜੀ ਨੇ ਲੋਕਾਂ ਨੂੰ ਇੰਝ ਸਮਝਾਇਆ 'ਸੋਸ਼ਲ ਡਿਸਟੈਸਿੰਗ' ਦਾ ਮਤਲਬ (ਵੀਡੀਓ ਵਾਇਰਲ)

03/27/2020 11:31:19 AM

ਕੋਲਕਾਤਾ-ਕੋਰੋਨਾਵਾਇਰਸ ਖਿਲਾਫ ਜੰਗ ਲੜ੍ਹਨ ਲਈ ਪੂਰਾ ਦੇਸ਼ ਇਕ-ਜੁੱਟ ਹੈ। ਦੇਸ਼ 'ਚ ਵੱਖ-ਵੱਖ ਸੂਬਾ ਸਰਕਾਰਾਂ ਕੇਂਦਰ ਨੂੰ ਪੂਰਾ ਸਮਰਥਨ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਅਤੇ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਨ ਨੂੰ ਕਹਿ ਰਹੇ ਹਨ। ਇਸ ਦੌਰਾਨ ਕੋਰੋਨਾਵਾਇਰਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੋਲਕਾਤਾ ਦੀਆਂ ਸੜਕਾਂ 'ਤੇ ਆ ਕੇ ਲੋਕਾਂ ਨੂੰ ਸੋਸ਼ਲ ਡਿਸਟੈਸਿੰਗ ਦਾ ਮਤਲਬ ਸਮਝਾਇਆ। ਸੀ.ਐੱਮ ਮਮਤਾ ਨੇ ਕੋਲਕਾਤਾ ਦੀ ਇਕ ਫਲ ਮਾਰਕੀਟ 'ਚ ਗਈ ਅਤੇ ਉੱਥੇ ਚਾਕ ਲੈ ਕੇ ਗੋਲ ਘੇਰਾ ਬਣਾਉਂਦੇ ਹੋਏ ਲੋਕਾਂ ਨੂੰ ਸਮਝਾਇਆ ਕਿ ਇਸ ਘੇਰੇ ਦਾ ਪਾਲਣ ਕਰੋ ਅਤੇ ਇਸ ਦੇ ਦਾਇਰੇ 'ਚ ਰਹਿ ਕੇ ਜੋ ਵੀ ਜ਼ਰੂਰੀ ਸਮਾਨ ਖਰੀਦਣਾ ਹੈ ਉਹ ਲੈ ਕੇ ਘਰ ਵਾਪਸ ਚਲੇ ਜਾਓ।

ਸੀ.ਐੱਮ ਮਮਤਾ ਨੇ ਲੋਕਾਂ ਨੂੰ ਸਮਝਾਇਆ ਕਿ ਸੋਸ਼ਲ ਡਿਸਟੈਸਿੰਗ ਬਣਾਓਗੇ ਤਾਂ ਸੁਰੱਖਿਤ ਰਹੋਗੇ। ਤ੍ਰਿਣਾਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਈਨ ਨੇ ਲੋਕਾਂ ਨੂੰ ਸੋਸ਼ਲ ਡਿਸਟੈਸਿੰਗ ਸਮਝਾਉਂਦੇ ਹੋਏ ਮਮਤਾ ਬੈਨਰਜੀ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮਮਤਾ ਮੂੰਹ 'ਤੇ ਰੁਮਾਲ ਬੰਨ ਕੇ ਇਕ ਫਲ ਮਾਰਕੀਟ 'ਚ ਪਹੁੰਚਦੀ ਹੈ ਅਤੇ ਲੋਕਾਂ ਨੂੰ ਸੋਸ਼ਲ ਡਿਸਟੈਸਿੰਗ ਬਣਾਉਣ ਦੀ ਬੇਨਤੀ ਕਰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਰੋੜੇ ਨਾਲ ਗੋਲ ਚੱਕਰ ਬਣਾ ਕੇ ਲੋਕਾਂ ਨੂੰ ਸਮਝਾਇਆ ਕਿ ਇਸ 'ਚ ਖੜ੍ਹੇ ਹੋ ਕੇ ਸਮਾਨ ਖਰੀਦਣਾ ਹੈ ਅਤੇ ਜ਼ਿਆਦਾ ਘਰ 'ਚੋਂ ਬਾਹਰ ਨਹੀਂ ਆਉਣਾ ਹੈ। ਆਪਣੀ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਨੇੜੇ ਦੇ ਲੋਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਹੈ।

ਇਸ ਦੇ ਨਾਲ ਹੀ ਸੀ.ਐੱਮ ਮਮਤਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਲਾਕਡਾਊਨ 'ਚ ਲੋਕਾਂ ਨੂੰ ਜ਼ਰੂਰੀ ਸਾਮਾਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਦੱਸ ਦੇਈਏ ਕਿ ਪੱਛਮੀ ਬੰਗਾਲ 'ਚ ਕੋਰੋਨਾ ਦੇ ਹੁਣ ਤੱਕ 10 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਦੌਰਾਨ ਇਕ ਸ਼ਖਸ ਦੀ ਮੌਤ ਵੀ ਹੋ ਚੁੱਕੀ ਹੈ। ਪੂਰੇ ਦੇਸ਼ 'ਚ ਲਗਭਗ 700 ਲੋਕਾਂ ਇਸ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੈ ਜਦਕਿ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।

Iqbalkaur

This news is Content Editor Iqbalkaur