ਮਹਾਰਾਸ਼ਟਰ ''ਚ ਕੋਰੋਨਾ ਦੇ ਮਾਮਲੇ 3.91 ਲੱਖ ਦੇ ਪਾਰ, ਰਿਕਵਰੀ ਦਰ ਵਿਚ ਸੁਧਾਰ

07/28/2020 8:55:29 PM

ਮੁੰਬਈ- ਦੇਸ਼ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ 7,717 ਰਿਕਾਰਡ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਗਿਣਤੀ ਮੰਗਲਵਾਰ ਰਾਤ ਨੂੰ ਵੱਧ ਕੇ 3.91 ਲੱਖ ਦੇ ਪਾਰ ਪੁੱਜ ਗਈ ਪਰ ਰਾਹਤ ਦੀ ਗੱਲ ਇਹ ਵੀ ਹੈ ਕਿ ਮਰੀਜ਼ਾਂ ਦੀ ਰਿਕਵਰੀ ਦਰ ਵਿਚ ਨਿਰੰਤਰ ਸੁਧਾਰ ਜਾਰੀ ਹੈ ਜਿਸ ਦੇ ਕਾਰਨ ਸਿਹਤਮੰਦ ਲੋਕਾਂ ਦੀ ਗਿਣਤੀ 2.32 ਲੱਖ ਤੋਂ ਪਾਰ ਹੋ ਚੁੱਕੀ ਹੈ। ਅਧਿਕਾਰਕ ਸੂਤਰਾਂ ਮੁਤਾਬਕ ਸੂਬੇ ਵਿਚ ਹੁਣ ਤੱਕ 3,91,440 ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆਏ ਹਨ। ਇਸ ਦੌਰਾਨ 282 ਹੋਰ ਲੋਕਾਂ ਦੀ ਇਸ ਨਾਲ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 14,165 ਹੋ ਗਈ ਹੈ। 

ਸੂਬੇ ਵਿਚ ਇਸ ਮਿਆਦ ਵਿਚ ਰਿਕਾਰਡ 10,333 ਲੋਕ ਸਿਹਤਯਾਬ ਹੋਏ ਹਨ, ਜਿਸ ਦੇ ਬਾਅਦ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 2,32,277 ਹੋ ਗਈ ਹੈ। ਸੂਬੇ ਵਿਚ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਅੱਜ 2 ਫੀਸਦੀ ਵੱਧ ਕੇ 59.34 ਪੁੱਜ ਗਈ ਹੈ ਜੋ ਸੋਮਵਾਰ ਨੂੰ 57.83 ਫੀਸਦੀ ਰਹੀ ਸੀ ਅਤੇ ਮਰੀਜ਼ਾਂ ਦੀ ਮੌਤ ਦਰ ਵੀ ਘੱਟ ਕੇ 3.61 ਫੀਸਦੀ 'ਤੇ ਆ ਗਈ ਹੈ। ਸੂਤਰਾਂ ਮੁਤਾਬਕ ਸੂਬੇ ਵਿਚ ਕੁੱਲ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ ਅੱਜ 1,44,694 ਰਹੀ ਜੋ ਸੋਮਵਾਰ ਨੂੰ 1,47,592 ਰਹੀ ਸੀ। ਸਾਰੇ ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਅਤੇ ਮੌਤ ਦੇ ਮਾਮਲੇ ਵਿਚ ਪਹਿਲੇ ਸਥਾਨ 'ਤੇ ਹੈ।

Sanjeev

This news is Content Editor Sanjeev