ਯੂਰਪ, ਪੱਛਮੀ ਏਸ਼ੀਆ ਦੇ ਖੇਤਰ ਤੋਂ ਭਾਰਤ ''ਚ ਆਇਆ ਕੋਰੋਨਾ

06/09/2020 8:40:32 PM

ਬੈਂਗਲੁਰੂ - ਭਾਰਤੀ ਵਿਗਿਆਨ ਸੰਸਥਾਨ (ਆਈ. ਆਈ. ਐਸ. ਸੀ.) ਨੇ ਇਕ ਅਧਿਐਨ ਤੋਂ ਬਾਅਦ ਕਿਹਾ ਹੈ ਕਿ ਹੋ ਸਕਦਾ ਹੈ ਕਿ ਭਾਰਤ ਵਿਚ ਨਵਾਂ ਕੋਰੋਨਾਵਾਇਰਸ ਯੂਰਪ, ਓਸੀਨਿਆ ਅਤੇ ਪੱਛਮੀ ਏਸ਼ੀਆ ਖੇਤਰਾਂ ਤੋਂ ਆਇਆ ਹੋਵੇ। ਆਈ. ਆਈ. ਐਸ. ਸੀ. ਨੇ ਇਹ ਗੱਲ 294 ਇੰਡੀਅਨ ਵਾਇਰਸ ਜੀਨੋਮ ਦਾ ਅਧਿਐਨ ਕਰਨ ਤੋਂ ਬਾਅਦ ਕਹੀ। ਅਧਿਐਨ ਕਰਨ ਵਾਲੀ ਟੀਮ ਵਿਚ ਕੁਮਾਰ ਸੋਮਸੁੰਦਰਮ, ਅੰਕਿਤ ਲਾਵਰਡੇ ਅਤੇ ਮੈਨਾਕ ਮੰਡਲ ਸ਼ਾਮਲ ਸਨ। ਅਧਿਐਨ ਦਾ ਉਦੇਸ਼ ਵਿਸ਼ਵ ਦੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਵਿਚ ਪਾਏ ਜਾਣ ਵਾਲੇ ਸਾਰਸ-ਕੋਵ-2 ਵਾਇਰਸਾਂ ਦੇ ਵਿਚ ਜੈਨੇਟਿਕ ਵਿਭਿੰਨਤਾ ਦਾ ਪਤਾ ਲਗਾਉਣਾ ਸੀ। ਟੀਮ ਨੇ ਕਿਹਾ ਕਿ ਭਾਰਤ ਵਿਚ ਨਵੇਂ ਕੋਰੋਨਾਵਾਇਰਸ ਦਾ ਸੰਭਾਵਿਤ ਮੂਲ ਯੂਰਪ, ਪੱਛਮੀ ਏਸ਼ੀਆ, ਓਸੀਨਿਆ ਅਤੇ ਦੱਖਣੀ ਏਸ਼ੀਆ ਖੇਤਰਾਂ ਤੋਂ ਪ੍ਰਤੀਤ ਹੁੰਦਾ ਹੈ ਜਿਸ ਦਾ ਪ੍ਰਸਾਰ ਅਜਿਹੇ ਦੇਸ਼ਾਂ ਤੋਂ ਜ਼ਿਆਦਾ ਹੁੰਦਾ ਹੈ ਜਿਥੇ ਕਿ ਲੋਕ ਜ਼ਿਆਦਾ ਯਾਤਰਾ ਕਰਦੇ ਹਨ। ਇਸ ਨੇ ਇਹ ਵੀ ਜ਼ਿਕਰ ਕੀਤਾ ਕਿ ਵਿਸ਼ਵ ਵਿਚ ਨਵੇਂ ਕੋਰੋਨਾਵਾਇਰਸ ਦੀ ਲਪੇਟ ਵਿਚ 50 ਲੱਖ ਤੋਂ ਜ਼ਿਆਦਾ ਲੋਕ ਆਏ ਹਨ, ਉਥੇ ਭਾਰਤ ਵਿਚ ਇਸ ਨੇ ਹਾਲ ਹੀ ਵਿਚ ਇਕ ਲੱਖ ਦਾ ਅੰਕੜਾ ਪਾਰ ਕੀਤਾ ਹੈ।

Khushdeep Jassi

This news is Content Editor Khushdeep Jassi