ਕੋਰੋਨਾ ਵਿਸਫੋਟ : ਦੇਸ਼ ਭਰ ''ਚ ਇਕ ਦਿਨ ''ਚ ਰਿਕਾਰਡ 9987 ਮਾਮਲੇ

06/09/2020 8:22:06 PM

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਇਕ ਦਿਨ ਵਿਚ ਰਿਕਾਰਡ 9987 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਗਿਣਤੀ 2,66,598 ਹੋ ਗਈ ਹੈ। ਉਥੇ ਇਕ ਦਿਨ ਵਿਚ ਰਿਕਾਰਡ 266 ਲੋਕਾਂ ਦੀ ਮੌਤ ਦੇ ਨਾਲ ਹੀ ਮਿ੍ਰਤਕਾਂ ਦੀ ਗਿਣਤੀ 7466 ਤੱਕ ਪਹੁੰਚ ਗਈ।

ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਬਿ੍ਰਟੇਨ ਤੋਂ ਬਾਅਦ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਭਾਰਤ 5ਵਾਂ ਦੇਸ਼ ਬਣ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਫਿਲਹਾਲ 1,29,917 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,29,214 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁੱਕਿਆ ਹੈ। ਮਹਾਰਾਸ਼ਟਰ, ਗੁਜਰਾਤ ਅਤੇ ਦਿੱਲੀ ਵਿਚ ਹੁਣ ਤੱਕ 5323 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਕੁੱਲ ਮੌਤਾਂ ਦਾ 71.3 ਫੀਸਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਿਆਦਾ ਮਾਮਲਿਆਂ ਵਾਲੇ 15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਅਜਿਹੇ 50 ਜ਼ਿਲਿਆਂ ਵਿਚ ਕੇਂਦਰੀ ਦਲ ਤਾਇਨਾਤ ਕੀਤੇ ਗਏ ਹਨ।

Khushdeep Jassi

This news is Content Editor Khushdeep Jassi