ਕੋਰੋਨਾ: ਦੇਸ਼ ''ਚ 24 ਘੰਟਿਆਂ ''ਚ 2573 ਨਵੇਂ ਮਾਮਲੇ, ਹੁਣ ਤੱਕ 1389 ਲੋਕਾਂ ਦੀ ਮੌਤ

05/04/2020 8:04:18 PM

ਨਵੀਂ ਦਿੱਲੀ : ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 2573 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ 2573 ਨਵੇਂ ਮਾਮਲਿਆਂ ਦੇ ਨਾਲ ਦੇਸ਼ 'ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 42,836 ਹੋ ਗਈ ਹੈ। ਇਨ੍ਹਾਂ 'ਚ 26,685 ਐਕਟਿਵ ਕੇਸ ਹਨ। ਉਥੇ ਹੀ 11,762 ਲੋਕ ਹੁਣ ਤੱਕ ਠੀਕ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰਾਲਾ ਵੱਲੋ ਦੱਸਿਆ ਗਿਆ ਹੈ ਕਿ ਦੇਸ਼ 'ਚ 83 ਨਵੀਆਂ ਮੌਤਾਂ ਹੋਈਆਂ ਹਨ, ਕੋਰੋਨਾ ਨਾਲ ਹੁਣ ਤੱਕ 1389 ਮੌਤਾਂ ਹੋ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅੱਗਰਵਾਲ ਨੇ ਦੱਸਿਆ ਕਿ ਪਿਛਲੇ 24 ਘੰਟੇ 'ਚ ਕੋਵਿਡ-19 ਦੇ 1,074 ਮਰੀਜ਼ ਠੀਕ ਹੋਏ, ਇੱਕ ਦਿਨ 'ਚ ਠੀਕ ਹੋਣ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਕੋਵਿਡ-19 ਦੇ 11,706 ਮਰੀਜ਼ਾਂ ਦੇ ਤੰਦਰੁਸਤ ਹੋਣ ਦੇ ਬਾਅਦ, ਵਾਇਰਸ ਤੋਂ ਠੀਕ ਹੋਣ ਦੀ ਦਰ ਹੁਣ 27.52 ਫ਼ੀਸਦੀ ਹੈ। ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੀ ਰਫਤਾਰ ਹੌਲੀ ਹੋਈ ਹੈ, ਜੇਕਰ ਅਸੀਂ ਮਿਲ ਕੇ ਕੰਮ ਕਰਾਂਗੇ ਤਾਂ ਇਹ ਆਪਣੇ ਚੋਟੀ 'ਤੇ ਨਹੀਂ ਪਹੁੰਚ ਸਕੇਗਾ, ਪਰ ਜੇਕਰ ਅਸੀਂ ਅਸਫਲ ਹੋ ਗਏ ਤਾਂ ਮਾਮਲੇ ਵਧ ਸਕਦੇ ਹਨ।

Inder Prajapati

This news is Content Editor Inder Prajapati