ਕੋਰੋਨਾ ਆਫ਼ਤ: ਵੀਡੀਓ ਕਾਨਫਰੈਂਸਿੰਗ ਜ਼ਰੀਏ ਦਿੱਤਾ ਜਾਵੇਗਾ ''ਰਾਸ਼ਟਰੀ ਅਧਿਆਪਕ ਪੁਰਸਕਾਰ''

09/03/2020 4:16:27 PM

ਨਵੀਂ ਦਿੱਲੀ (ਵਾਰਤਾ)— ਹਰ ਸਾਲ ਸਿੱਖਿਆ ਦਿਵਸ ਯਾਨੀ ਕਿ ਟੀਚਰਜ਼ ਡੇਅ ਮੌਕੇ 'ਤੇ ਦਿੱਤਾ ਜਾਣ ਵਾਲਾ ਰਾਸ਼ਟਰੀ ਅਧਿਆਪਕ  ਪੁਰਸਕਾਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਵੀਡੀਓ ਕਾਨਫਰੈਂਸਿੰਗ ਜ਼ਰੀਏ ਦਿੱਤਾ ਜਾਵੇਗਾ। ਇਸ ਬਾਬਤ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਵੀਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਸਿੱਖਿਆ ਦਿਵਸ ਦੇ ਮੌਕੇ 'ਤੇ ਹੋਣ ਵਾਲੇ ਸਮਾਰੋਹ ਅਤੇ ਪੁਰਸਕਾਰ ਵੰਡ ਦੇ ਸੰਦਰਭ ਵਿਚ ਡਾ. ਨਿਸ਼ੰਕ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲਈ ਸੱਦਾ ਵੀ ਦਿੱਤਾ। 

ਡਾ. ਨਿਸ਼ੰਕ ਨੇ ਟਵੀਟ ਕਰ ਕੇ ਕਿਹਾ ਕਿ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੀ 5 ਸਤੰਬਰ 2020 ਨੂੰ ਸਿੱਖਿਆ ਦਿਵਸ ਦੇ ਮੌਕੇ 'ਤੇ ਆਯੋਜਿਤ ਹੋਣ ਵਾਲੇ ਵਰਚੂਅਲ ਪ੍ਰੋਗਰਾਮ ਲਈ ਸੱਦਾ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰੀ ਸਿੱਖਿਆ ਪੁਰਸਕਾਰ ਪ੍ਰੋਗਰਾਮ ਦੀ ਰੂਪ ਰੇਖਾ 'ਤੇ ਚਰਚਾ ਕੀਤੀ।

ਜ਼ਿਕਰਯੋਗ ਹੈ ਕਿ ਉਸ ਵੇਲੇ ਦੇ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ 'ਤੇ ਹਰ ਸਾਲ ਦੇਸ਼ ਵਿਚ ਸਿੱਖਿਆ ਦਿਵਸ ਦਾ ਆਯੋਜਨ ਹੁੰਦਾ ਹੈ ਅਤੇ ਸਰਕਾਰ ਵਿਗਿਆਨ ਭਵਨ ਵਿਚ ਇਕ ਸਮਾਰੋਹ ਆਯੋਜਿਤ ਕਰ ਕੇ ਕੇਂਦਰੀ ਨਵੋਦਿਆ ਵਿਦਿਆਲਾ ਅਤੇ ਹੋਰ ਸਕੂਲਾਂ ਦੇ ਉੱਤਮ ਅਤੇ ਮਾਨਯੋਗ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਦੀ ਹੈ।

Tanu

This news is Content Editor Tanu