ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਤਿਆਰ, ਪਤੰਜਲੀ ਅੱਜ ਕਰੇਗੀ ਐਲਾਨ

06/22/2020 11:40:40 PM

ਨਵੀਂ ਦਿੱਲੀ - ਦੁਨਿਆਭਰ 'ਚ ਮਹਾਂਮਾਰੀ ਦੇ ਰੂਪ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਇਲਾਜ ਦੀ ਅਣਗਿਣਤ ਕੋਸ਼ਿਸ਼ਾਂ ਜਾਰੀ ਹਨ ਪਰ ਇਸ 'ਚ ਬਾਬਾ ਰਾਮਦੇਵ ਦਾ ਸੰਸਥਾਨ ਪਤੰਜਲੀ ਅੱਜ ਭਾਵ ਮੰਗਲਵਾਰ ਨੂੰ ਕੋਰੋਨਾ ਦੀ ਐਵਿਡੈਂਸ ਬੇਸਡ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਨੂੰ ਪੂਰੇ ਵਿਗਿਆਨੀ ਵੇਰਵਿਆਂ ਨਾਲ ਲਾਂਚ ਕਰਣ ਜਾ ਰਿਹਾ ਹੈ।

ਕੋਰੋਨਾ ਦੀ ਆਯੁਰਵੈਦਿਕ ਦਵਾਈ ਕੋਰੋਨਿਲ ਨੂੰ ਅੱਜ ਭਾਵ ਮੰਗਲਵਾਰ ਦੁਪਹਿਰ 1 ਵਜੇ ਹਰਿਦੁਆਰ ਦੇ ਪਤੰਜਲੀ ਯੋਗਪੀਠ 'ਚ ਆਚਾਰਿਆ ਬਾਲਕ੍ਰਿਸ਼ਣ ਲਾਂਚ ਕਰਣਗੇ। ਇਸ ਮੌਕੇ ਬਾਬਾ ਰਾਮਦੇਵ ਵੀ ਮੌਜੂਦ ਰਹਿਣਗੇ। ਪਤੰਜਲੀ ਆਯੁਰਵੈਦਿਕ ਮੈਡਿਸਿੰਸ ਵਲੋਂ ਪਤੰਜਲੀ ਮੰਗਲਵਾਰ ਨੂੰ COVID-19 ਮਰੀਜ਼ਾਂ 'ਤੇ ਰੈਂਡਮਾਇਜਡ ਪਲੇਸਬੋ ਨਿਯੰਤਰਿਤ ਕਲੀਨਿਕਲ ਟਰਾਇਲ ਦੇ ਨਤੀਜੇ ਦਾ ਖੁਲਾਸਾ ਕਰੇਗਾ।

ਪਤੰਜਲੀ ਯੋਗਪੀਠ ਵਲੋਂ ਜਾਰੀ ਸੂਚਨਾ 'ਚ ਕਿਹਾ ਗਿਆ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਵਾਮੀ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਣ COVID-19 ਦੇ ਇਲਾਜ 'ਚ ਪ੍ਰਮੁੱਖ ਸਫਲਤਾ ਨੂੰ ਸਾਂਝਾ ਕਰਣਗੇ ਅਤੇ ਜਿਵੇਂ ਕ‌ਿ ਉੱਪਰ ਚਰਚਾ ਕੀਤੀ ਗਈ ਹੈ ਕਿ ਉਹ ਇਸਦਾ ਖੁਲਾਸਾ ਵੀ ਕਰਣਗੇ। ਟਰਾਇਲ 'ਚ ਸ਼ਾਮਲ ਵਿਗਿਆਨੀਆਂ, ਖੋਜਕਾਰਾਂ ਅਤੇ ਡਾਕਟਰਾਂ ਦੀ ਟੀਮ ਵੀ ਮੌਜੂਦ ਰਹੇਗੀ।

ਇਹ ਜਾਂਚ ਸੰਯੁਕਤ ਰੂਪ ਨਾਲ ਪਤੰਜਲੀ ਰਿਸਰਚ ਇੰਸਟੀਚਿਊਟ (PRI), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (NIMS), ਜੈਪੁਰ ਵੱਲੋਂ ਕੀਤਾ ਗਿਆ ਹੈ। ਦਵਾਈ ਦਾ ਨਿਰਮਾਣ ਸੁੰਦਰ ਫਾਰਮੇਸੀ, ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਟਿਡ, ਹਰਿਦੁਆਰ ਵੱਲੋਂ ਕੀਤਾ ਜਾ ਰਿਹਾ ਹੈ।

Inder Prajapati

This news is Content Editor Inder Prajapati