ਵੈਕਸੀਨ ''ਤੇ ਵਿਵਾਦ ਠੀਕ ਨਹੀਂ, ਵਿਗਿਆਨੀਆਂ-ਖੋਜਕਰਤਾਵਾਂ ''ਤੇ ਭਰੋਸਾ ਕਰੋ: ਡਾਇਰੈਕਟਰ ਗੁਲੇਰੀਆ

01/05/2021 9:36:19 PM

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਵੈਕਸੀਨ 'ਤੇ ਵਿਵਾਦਾਂ ਵਿਚਾਲੇ AIIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਵੈਕਸੀਨ ਨੂੰ ਲੈ ਕੇ ਵਿਵਾਦ ਠੀਕ ਨਹੀਂ ਹੈ, ਦੇਸ਼ ਦੇ ਲੋਕਾਂ ਨੂੰ ਰੈਗੂਲੇਟਰੀ ਸੰਸਥਾਵਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਡਾਟਾ ਦੇ ਵਿਆਪਕ ਅਧਿਐਨ ਤੋਂ ਬਾਅਦ ਹੀ ਵੈਕਸੀਨ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ, ਇਸ ਲਈ ਦੇਸ਼ ਦੇ ਲੋਕਾਂ ਨੂੰ ਰੈਗੂਲੇਟਰੀ ਸੰਸਥਾਵਾਂ, ਵਿਗਿਆਨੀਆਂ ਅਤੇ ਖੋਜਕਰਤਾਵਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ

ਡਾਕਟਰ ਗੁਲੇਰੀਆ ਨੇ ਕਿਹਾ ਕਿ ਦੋਨਾਂ ਵੈਕਸੀਨ ਸੁਰੱਖਿਅਤ ਹਨ ਅਤੇ ਪ੍ਰਭਾਵੀ ਹਨ। ਉਨ੍ਹਾਂ ਕਿਹਾ ਕਿ ਐਕਸਪਰਟ ਕਮੇਟੀ ਨੇ ਇਸ ਬਾਰੇ ਅਧਿਐਨ ਕੀਤਾ ਹੈ ਉਸ ਤੋਂ ਬਾਅਦ ਇਸ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਰੈਗੂਲੇਟਰੀ ਸੰਸਥਾਵਾਂ ਨੇ ਹਰੀ ਝੰਡੀ ਦਿੱਤੀ ਹੈ ਤਾਂ ਸਾਨੂੰ ਉਨ੍ਹਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਅੱਗੇ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਯੋਗੇਂਦਰ ਯਾਦਵ ਦਾ ਐਲਾਨ- 7 ਤਾਰੀਖ਼ ਨੂੰ ਵਿਖੇਗਾ 26 ਜਨਵਰੀ ਦਾ ਟ੍ਰੇਲਰ, ਕਿਸਾਨ ਕੱਢਣਗੇ ਟਰੈਕ‍ਟਰ ਮਾਰਚ

ਵੈਕਸੀਨ ਦੇ ਸਾਈਡ ਇਫੈਕਟ 'ਤੇ ਡਾ. ਗੁਲੇਰੀਆ ਨੇ ਕਿਹਾ ਕਿ ਹਲਕਾ ਬੁਖਾਰ, ਐਲਰਜੀ ਹੋਵੇਗਾ ਪਰ ਇਹ ਸਧਾਰਣ ਜਿਹੀ ਗੱਲ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿਨ੍ਹੀਂ ਛੇਤੀ ਟੀਕਾਕਰਣ ਪ੍ਰੋਗਰਾਮ ਸ਼ੁਰੂ ਕਰਾਂਗੇ, ਓਨੀ ਹੀ ਜਲਦੀ ਅਸੀਂ ਇਸ ਬੀਮਾਰੀ ਤੋਂ ਬਾਹਰ ਨਿਕਲ ਸਕਾਂਗੇ। ਡਾ. ਗੁਲੇਰੀਆ ਨੇ ਕਿਹਾ ਕਿ ਯੂਰੋਪ ਵਿੱਚ ਹਾਲਾਤ ਚੰਗੇ ਨਹੀਂ ਹਨ, ਉੱਥੇ ਇੱਕ ਵਾਰ ਫਿਰ ਲਾਕਡਾਊਨ ਲਗਾਉਣਾ ਪੈ ਰਿਹਾ ਹੈ। ਜੇਕਰ ਅਸੀਂ ਵਿਵਾਦ ਵਿੱਚ ਪੈ ਕੇ ਵੈਕਸੀਨ ਲਗਵਾਉਣ ਵਿੱਚ ਦੇਰੀ ਕਰਦੇ ਹਾਂ ਅਤੇ ਜੇਕਰ ਇਸ ਦੌਰਾਨ ਬ੍ਰਿਟੇਨ ਦਾ ਮਿਊਟੈਂਟ ਵਾਇਰਸ ਸਾਡੇ ਇੱਥੇ ਜਾਂਦਾ ਹੈ ਤਾਂ ਅਸੀਂ ਕੋਰੋਨਾ ਖ਼ਿਲਾਫ਼ ਜੰਗ ਵਿੱਚ ਹੁਣ ਤੱਕ ਜਿੰਨੀ ਕਾਮਯਾਬੀ ਹਾਸਲ ਕੀਤੀ ਹੈ ਉਹ ਬੇਕਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ- ਦੁਨੀਆ 'ਚ ਵਿਕਸਿਤ ਹੋ ਰਹੇ 250 ਕੋਰੋਨਾ ਵੈਕਸੀਨ, 30 ਸਿਰਫ ਭਾਰਤ ਦੀਆਂ: ਹਰਸ਼ਵਰਧਨ

ਡਾ. ਗੁਲੇਰੀਆ ਨੇ ਕਿਹਾ ਕਿ ਹੁਣੇ ਤੱਕ ਸਾਡੇ ਕੋਲ ਇਸ ਬੀਮਾਰੀ ਦੀ ਕੋਈ ਦਵਾਈ ਨਹੀਂ ਹੈ, ਸਾਡੇ ਕੋਲ ਵੈਕਸੀਨ ਹੀ ਇੱਕਮਾਤਰ ਬਦਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਐਕਟਿਵ ਹੋਣ ਦੀ ਜ਼ਰੂਰਤ ਹੈ, ਅਜਿਹਾ ਨਹੀਂ ਹੈ ਕਿ ਅਸੀਂ ਇਸ ਗੱਲ ਦਾ ਇੰਤਜ਼ਾਰ ਕਰੀਏ ਕਿ ਜੇਕਰ ਅਸੀਂ ਪੀੜਤ ਹੋਵਾਂਗੇ ਉਥੋਂ ਹੀ ਵੈਕਸੀਨ ਬਾਰੇ ਸੋਚਾਂਗੇ, ਅਸੀ ਇਸ ਬੀਮਾਰੀ ਦੀ ਚਪੇਟ ਵਿੱਚ ਆਇਏ, ਇਸ ਤੋਂ ਪਹਿਲਾਂ ਹੀ ਸਾਨੂੰ ਅੱਗੇ ਵੱਧ ਕੇ ਟੀਕਾ ਲਗਵਾਉਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News