ਫ਼ੌਜ ''ਚ ਭਰਤੀ ''ਤੇ ਰੋਕ ਜਾਰੀ ਰੱਖਣਾ ਨੌਜਵਾਨਾਂ ਲਈ ਚੰਗੀ ਖ਼ਬਰ ਨਹੀਂ : ਮਾਇਆਵਤੀ

03/28/2022 11:01:32 AM

ਲਖਨਊ (ਵਾਰਤਾ)- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਕੋਰੋਨਾ ਕਾਲ ਦੌਰਾਨ ਫ਼ੌਜ ਭਰਤੀ 'ਤੇ ਲਗਾਈ ਗਈ ਰੋਕ 2 ਸਾਲ ਬਾਅਦ ਵੀ ਜਾਰੀ ਰੱਖਣ ਦੇ ਸਰਕਾਰ ਦੇ ਫ਼ੈਸਲੇ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਫ਼ੌਜ ਭਰਤੀ ਦਾ ਜਜ਼ਬਾ ਰੱਖਣ ਵਾਲੇ ਮਿਹਨਤੀ ਨੌਜਵਾਨਾਂ ਲਈ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਕੋਰੋਨਾ ਨਾਲ ਪੈਦਾ ਮਹਾਮਾਰੀ ਦੇ ਹਾਲਾਤ ਹੁਣ ਆਮ ਹੋਣ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਮਾਇਆਵਤੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਕਿਹਾ,''ਕੋਰੋਨਾ ਕਾਰਨ ਫ਼ੌਜ 'ਚ ਭਰਤੀ ਰੈਲੀਆਂ ਦੇ ਆਯੋਜਨ 'ਤੇ ਪਿਛਲੇ 2 ਸਾਲਾਂ ਤੋਂ ਲੱਗੀ ਰੋਕ ਹੁਣ ਅੱਗੇ ਲਗਾਤਾਰ ਜਾਰੀ ਰਹੇਗੀ। ਸੰਸਦ 'ਚ ਦਿੱਤੀ ਗਈ ਇਹ ਜਾਣਕਾਰੀ ਦੇਸ਼ ਦੇ ਨੌਜਵਾਨਾਂ, ਬੇਜ਼ੁਰਗਾਰਾਂ ਪਰਿਵਾਰਾਂ ਅਤੇ ਖ਼ਾਸ ਕਰ ਕੇ ਫ਼ੌਜ 'ਚ ਭਰਤੀ ਦਾ ਜਜ਼ਬਾ ਰੱਖਣ ਵਾਲੇ ਮਿਹਨਤੀ ਨੌਜਵਾਨਾਂ ਲਈ ਚੰਗੀ ਖ਼ਬਰ ਨਹੀਂ ਹੈ।''

PunjabKesari

ਦੱਸਣਯੋਗ ਹੈ ਕਿ ਕੋਰੋਨਾ ਕਾਲ ਦੌਰਾਨ 2020 ਤੋਂ ਫ਼ੌਜ ਭਰਤੀ ਮੁਹਿੰਮ 'ਤੇ ਰੋਕ ਲੱਗੀ ਹੋਈ ਹੈ। ਸਰਕਾਰ ਵਲੋਂ ਸੰਸਦ 'ਚ ਦੱਸਿਆ ਗਿਆ ਕਿ ਫ਼ੌਜ 'ਚ ਭਰਤੀ 'ਤੇ ਲੱਗੀ ਇਹ ਰੋਕ ਫਿਲਹਾਲ ਜਾਰੀ ਰਹੇਗੀ। ਮਾਇਆਵਤੀ ਨੇ ਟਵੀਟ ਕਰ ਕਿਹਾ,''ਮੀਡੀਆ ਦੀ ਰਿਪੋਰਟ ਅਨੁਸਾਰ ਇਸ ਨੂੰ ਲੈ ਕੇ ਫ਼ੌਜ ਅਫ਼ਸਰ ਵੀ ਚਿੰਤਤ ਹਨ, ਕਿਉਂਕਿ ਉਨ੍ਹਾਂ ਅਨੁਸਾਰ ਇਸ ਆਰਮੀ ਭਰੀਤ ਰੈਲੀਆਂ 'ਤੇ ਪਾਬੰਦੀ ਦਾ ਬੁਰਾ ਪ੍ਰਭਾਵ ਫ਼ੌਜ ਦੀਆਂ ਤਿਆਰੀਆਂ 'ਤੇ ਪਵੇਗਾ। ਹੁਣ ਜਦੋਂ  ਕਿ ਕੋਰੋਨਾ ਦੇ ਹਾਲਾਤ ਸਹੀ ਹਨ, ਕੇਂਦਰ ਸਰਕਾਰ ਦੋਹਾਂ ਪਹਿਲੂਆਂ 'ਤੇ ਮੁੜ ਵਿਚਾਰ ਕਰੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News