''ਸੰਵਿਧਾਨ'' ਸ਼ਬਦ ਸਾਲ 2019 ''ਚ ਚੁਣਿਆ ਗਿਆ ਆਕਸਫੋਰਡ ਹਿੰਦੀ ਵਰਡ ਆਫ ਦਿ ਈਅਰ

01/28/2020 7:37:34 PM

ਨਵੀਂ ਦਿੱਲੀ — ਆਕਸਫੋਰਡ ਯੂਨੀਵਰਸਿਟੀ ਪ੍ਰੈਸ (ਓ.ਯੂ.ਪੀ.) ਨੇ ਮੰਗਲਵਾਰ ਨੂੰ 'ਸੰਵਿਧਾਨ' ਸ਼ਬਦ ਨੂੰ 2019 ਦਾ ਆਕਸਫੋਰਡ ਦਾ ਹਿੰਦੀ ਸ਼ਬਦ ਨਾਮਜ਼ਦ ਕਰਦੇ ਹੋਏ ਕਿਹਾ ਕਿ ਇਸ ਨੇ ਪਿਛਲੇ ਸਾਲ ਵਿਆਪਕ ਪੱਧਰ 'ਤੇ ਆਪਣੇ ਵੱਲੋ ਧਿਆਨ ਖਿਚਿਆਂ ਹੈ। ਓ.ਯੂ.ਪੀ. ਨੇ ਕਿਹਾ ਕਿ ਇਹ ਸ਼ਬਦ ਇਸ ਲਈ ਚੁਣਿਆ ਗਿਆ ਹੈ ਕਿ 2019 'ਚ ਲੋਕਤੰਤਰ, ਧਰਮ ਨਿਰਪੱਖਤਾ, ਨਿਆਂ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀਆਂ ਕੀਮਤਾਂ ਨੂੰ ਸੰਵਿਧਾਨ ਦੀ ਕਸੌਟੀ 'ਤੇ ਪਰਖਿਆ ਗਿਆ ਹੈ।
ਸਾਲ ਦਾ ਆਕਸਫੋਰਡ ਹਿੰਦੀ ਸ਼ਬਦ ਇਕ ਅਜਿਹਾ ਸ਼ਬਦ ਜਾਂ ਸਮੀਕਰਨ ਹੈ ਜਿਸ ਨੇ ਆਪਣੇ ਵੱਲ ਕਾਫੀ ਧਿਆਨ ਖਿੱਚਿਆ ਹੈ ਅਤੇ ਜੋ ਬੀਤੇ ਸਾਲ ਦੇ ਲੋਕਚਾਰ, ਮਿਜਾਜ ਜਾਂ ਰੁਝੇਂਵਿਆਂ ਨੂੰ ਦਰਸ਼ਾਉਂਦਾ ਹੈ। ਓ.ਯੂ.ਪੀ. ਨੇ ਕਿਹਾ ਕਿ ਸੰਵਿਧਾਨ ਦਾ ਅਰਥ ਹੈ, 'ਬੁਨਿਆਦੀ ਸਿਧਾਂਤਾਂ ਦੀ ਇਕਾਈ ਜਾਂ ਸਥਾਪਿਤ ਦ੍ਰਿਸ਼ਟਾਂਤ ਜਿਨ੍ਹਾਂ ਮੁਤਾਬਕ ਇਕ ਦੇਸ਼ ਜਾਂ ਹੋਰ ਸੰਗਠਨ ਸ਼ਾਸਿਤ ਹੁੰਦਾ ਹੈ।'
ਭਾਰਤੀ ਸੰਵਿਧਾਨ ਦੇ ਦੋ ਅਹਿਮ ਸੰਵਿਧਾਨਕ ਪ੍ਰਬੰਧਾਂ ਧਾਰਾ 370 ਅਤੇ ਧਾਰਾ 35ਏ ਨੂੰ ਰੱਦ ਕੀਤੇ ਜਾਣ ਦੇ ਨਾਲ 'ਸੰਵਿਧਾਨ' ਸ਼ਬਦ ਨੇ ਅਗਸਤ 2019 'ਚ ਪਹਿਲੀ ਵਾਰ ਵਿਆਪਕ ਪੱਧਰ 'ਤੇ ਆਪਣੇ ਵੱਲ ਧਿਆਨ ਖਿੱਚਿਆਂ ਹੈ। ਇਨ੍ਹਾਂ ਪ੍ਰਬੰਧਾਂ ਨੂੰ ਰੱਦ ਕੀਤੇ ਜਾਣ ਨਾਲ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਪ੍ਰਭਾਵੀ ਰੂਪ ਨਾਲ ਹਟ ਗਿਆ। ਓ.ਯੂ.ਪੀ. ਨੇ ਇਕ ਬਿਆਨ 'ਚ ਕਿਹਾ ਕਿ 'ਹਿੰਦੀ ਲੈਂਗਵੇਜ਼ ਚੈਂਪੀਅਨ ਫਾਰ ਆਕਸਫੋਰਡ ਲੈਂਗਵੇਜਜ਼' ਕ੍ਰਿਤਿਕਾ ਅਗਰਵਾਲ ਮੁਤਾਬਕ '2019 ਲਈ ਹਿੰਦੀ ਸ਼ਬਦ ਇਕ ਉਚਿਤ ਪਸੰਦ ਹੈ ਜੋ ਲੋਕਾਂ ਦੇ ਮਿਜਾਜ ਨੂੰ ਦਰਸ਼ਾਉਂਦਾ ਹੈ।


Inder Prajapati

Content Editor

Related News