ਬਦਲੇ J&K ''ਚ ਪਹਿਲੀ ਵਾਰ 26 ਨਵੰਬਰ ਨੂੰ ਮਨਾਇਆ ਜਾਵੇਗਾ ''ਸੰਵਿਧਾਨ ਦਿਵਸ''

11/25/2019 8:27:33 PM

ਜੰਮੂ — ਜੰਮੂ ਕਸ਼ਮੀਰ 'ਚ ਧਾਰਾ 370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਖਤਮ ਕਰਨ ਅਤੇ ਸਾਲ 1957 ਤੋਂ ਲਾਗੂ ਸੂਬਾ ਸੰਵਿਧਾਨ ਭੰਗ ਹੋਣ ਤੋਂ ਬਾਅਦ ਪਹਿਲੀ ਵਾਰ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 70ਵੀਂ ਵਰ੍ਹੇਗੰਢ ਮਨਾਏਗਾ।
ਜੰਮੂ ਕਸ਼ਮੀਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਵਧੀਕ ਸਕੱਤਰ ਸੁਭਾਸ਼ ਸੀ ਛਿੱਬਰ  ਨੇ ਸਰਕਾਰ ਵੱਲੋਂ ਜਾਰੀ ਆਦੇਸ਼ 'ਚ ਕਿਹਾ, 'ਸੰਵਿਧਾਨ ਨਿਰਮਾਤਾਵਾਂ ਦੇ ਯੋਗਦਾਨ ਪ੍ਰਤੀ ਧੰਨਵਾਦ ਕਰਨ ਅਤੇ ਇਸ 'ਚ ਸ਼ਾਮਲ ਸ਼ਾਨਦਾਰ ਮੁੱਲ ਤੇ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ। ਇਸ ਸਾਲ ਸੰਵਿਧਾਨ ਸਵੀਕਾਰ ਕਰਨ ਦੀ 70ਵੀਂ ਵਰ੍ਹੇਗੰਢ ਹੈ।'

ਸਰਕਾਰੀ ਦਫਤਰਾਂ ਸਣੇ ਸਾਰੇ ਅਦਾਰਿਆਂ 'ਚ ਪੜ੍ਹੀ ਜਾਵੇਗੀ ਸੰਵਿਧਾਨ ਦੀ ਪ੍ਰਸਤਾਵਨਾ
ਜੰਮੂ ਕਸ਼ਮੀਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਵਧੀਕ ਸਕੱਤਰ ਸੁਭਾਸ਼ ਸੀ ਛਿੱਬਰ ਨੇ ਕਿਹਾ, 'ਸਰਕਾਰੀ ਦਫਤਰਾਂ ਸਣੇ ਸਾਰੇ ਅਦਾਰਿਆਂ 'ਚ ਸਵੇਰੇ 11 ਵਜੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪੜ੍ਹਿਆ ਜਾਵੇਗਾ ਅਤੇ ਇਸ ਤੋਂ ਬਾਅਦ ਲੋਕ ਮੌਲਿਕ ਕਰਤੱਵ ਦੀ ਪਾਲਣ ਕਰਨ ਦੀ ਸਹੁੰ ਚੁੱਕਣਗੇ।' ਆਦੇਸ਼ ਮੁਤਾਬਕ 'ਕਮਿਸ਼ਨਰ, ਜ਼ਿਲਾ ਡਿਪਟੀ ਕਮਿਸ਼ਨਰ, ਵਿਭਾਗਾਂ ਦੇ ਮੁਖੀ, ਸਾਰੇ ਪੁਲਸ ਅਦਾਰੇ ਇਹ ਯਕੀਨੀ ਕਰਨ ਕਿ ਉਨ੍ਹਾਂ ਦੇ ਸਾਰੇ ਅਧੀਨ ਕਾਰਜਕਾਲ ਪ੍ਰਸਤਾਵਨਾ ਨੂੰ ਪੜ੍ਹਣ ਅਤੇ ਮੌਲਿਕ ਕਰਤੱਵਾਂ ਦੇ ਪਾਲਣ ਦੀ ਸਹੁੰ ਚੁੱਕਣ।'

Inder Prajapati

This news is Content Editor Inder Prajapati