ਨਾਸਿਕ ''ਚ ਅੱਤਵਾਦੀਆਂ ਨੇ ਰਚੀ ਟਰੇਨ ਹਾਦਸੇ ਦੀ ਸਾਜ਼ਿਸ਼, ਪੱਟੜੀ ''ਤੇ ਰੱਖਿਆ ਸੀਮੈਂਟ ਦਾ ਸਲੈਬ

02/13/2017 10:29:50 AM

ਨਾਸਿਕ—ਸ਼ਨੀਵਾਰ ਤੜਕੇ ਕੋਲਕਾਤਾ-ਮੁੰਬਈ ਸ਼ਾਲੀਮਾਰ ਐਕਸਪ੍ਰੈੱਸ ''ਚ ਸਫਰ ਕਰ ਰਹੇ ਯਾਤਰੀ ਕਿਸਮਤ ਵਾਲੇ ਰਹੇ ਕਿ ਇਹ ਟਰੇਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਕਾਨਪੁਰ ਟਰੇਨ ਦੁਰਘਟਨਾ ਦੀ ਹੀ ਤਰ੍ਹਾਂ ਇੱਥੇ ''ਤੇ ਵੀ ਟਰੇਨ ਨੂੰ ਬੇਪਟਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਾਜਿਸ਼ਕਰਤਾਵਾਂ ਨੇ ਇਸ ਰੂਟ ਦੇ ਰੇਲਵੇ ਟਰੈਕ ''ਤੇ 20 ਸੈਟੀਮੀਟਰ ਮੋਟਾ ਸੀਮੇਂਟ ਦਾ ਸਲੈਬ ਰੱਖਿਆ ਸੀ। ਇਸ ਦੇ ਕਾਰਨ ਪਟੜੀਆਂ ਦੇ ਕੈਟਲ ਗਾਰਡ ਨੂੰ ਛੋਟਾ-ਮੋਟਾ ਨੁਕਸਾਨ ਹੋਇਆ ਹੈ। ਸ਼ਨੀਵਾਰ 12.47 ਵਜੇ ਨਾਸਿਕ ਤੋਂ ਕਰੀਬ 18 ਕਿਲੋਮੀਟਰ ਦੂਰ ਇਹ ਘਟਨਾ ਰਿਪੋਰਟ ਕੀਤੀ ਗਈ। ਸ਼ਿਕਾਇਤ ਮਿਲਣ ਦੇ ਬਾਅਦ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ) ਨੇ ਨਾਸਿਕ ਦੇ ਪਿੰਡ ਪੁਲਸ ਸਟੇਸ਼ਨ ਦੇ ਨਾਲ ਮਿਲ ਕੇ ਮਾਮਲੇ ਦੀ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੁਸਾਵਨ ਡਿਵਿਜਨ ਦੇ ਰੇਲ ਪ੍ਰਬੰਧਕ ਐਸ.ਕੇ. ਗੁਪਤਾ ਨੇ ਦੱਸਿਆ ਕਿ ਇਸ ਘਟਨਾ ਦੇ ਕਰੀਬ ਅੱਧੇ ਘੰਟੇ ਬਾਅਦ ''ਅਮ੍ਰਿੰਤਸਰ ਮੁੰਬਈ ਪਠਾਨਕੋਟ ਐਕਸਪ੍ਰੈੱਸ'' ਇਸ ਰੂਟ ਤੋਂ ਬਿਨਾਂ ਕਿਸੇ ਸਮੱਸਿਆ ਤੋਂ ਨਿਕਲੀ। ਉਨ੍ਹਾਂ ਨੇ ਦੱਸਿਆ ਕਿ ਸਾਜਿਸ਼ਕਰਤਾ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਲਗਾ ਰਹੇ ਸੀ ਕਿ ਅੱਧੇ ਘੰਟੇ ਦੇ ਸਮੇਂ ''ਚ ਸੀਮੇਂਟ ਦੇ ਇਸ ਸਲੈਬ ਦਾ ਕੀ ਹਾਲ ਹੁੰਦਾ ਹੈ? ਸੂਤਰਾਂ ਦੇ ਮੁਤਾਬਕ ਇਹ ਸਲੈਬ ਕਰੀਬ 20 ਕਿਲੋਮੀਟਰ ਭਾਰੀ ਸੀ। ਇਹ ਸਲੈਬ ਦਾ ਉਹ ਟੁਕੜਾ ਹੈ, ਜੋ ਰਿਵਾਇਤੀ ਰੇਲਵੇ ਬ੍ਰਿਜ ''ਚ ਲਗਾਇਆ ਜਾਂਦਾ ਹੈ।

ਮਹਾਰਾਸ਼ਟਰ ਦੇ ਅੱਤਵਾਦੀ ਵਿਰੋਧੀ ਦਸਤੇ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਰੇਲਵੇ ਪੁਲਸ ਵੀ ਸਿਵਫਰ ਡਾਗ ਦੀ ਮਦਦ ਨਾਲ ਘਟਨਾ ਨਾਲ ਜੁੜੇ ਤੱਥ ਤਾਲਾਸ਼ ਕਰਨ ''ਚ ਜੁੱਟੀ ਹੈ। ਜ਼ਿਕਰਯੋਗ ਹੈ ਕਿ ਪਿਛੇ ਮਹੀਨੇ ਬਿਹਾਰ ਪੁਲਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਕਾਨਪੁਰ ''ਚ ਹੋਏ ਟਰੇਨ ਹਾਦਸੇ ਕੋਈ ਦੁਰਘਟਨਾ ਨਹੀਂ ਸਗੋਂ ਅੱਤਵਾਦੀ ਸਾਜਿਸ਼ ਸੀ, ਜਿਸ ''ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਦਾ ਹੱਥ ਸੀ। ਇਸ ਹਾਦਸੇ ''ਚ 100 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ। ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਸੰਸਦ ''ਚ ਇਨ੍ਹਾਂ ਘਟਨਾਵਾਂ ''ਤੇ ਚਿੰਤਾਂ ਜਤਾਈ ਸੀ।