ਕਾਂਗਰਸ ਨੇ ਪੀ.ਐਮ ਖਿਲਾਫ ਕੀਤੀ ਗਲਤ ਸ਼ਬਦਾਂ ਦੀ ਵਰਤੋਂ, BJP ਨੇ ਕੀਤੀ ਮੁਕੱਦਮਾ ਦਰਜ ਕਰਨ ਦੀ ਮੰਗ

11/12/2017 10:33:09 AM

ਰੁਦਰਪੁਰ— ਉਤਰਾਖੰਡ 'ਚ 8 ਨਵੰਬਰ ਨੂੰ ਕਾਂਗਰਸ ਵੱਲੋਂ ਕਾਲਾ ਦਿਵਸ ਮਨਾਇਆ ਗਿਆ। ਨੋਟਬੰਦੀ ਦੇ ਇਕ ਸਾਲ ਪੂਰੇ ਹੋਣ ਦੇ ਚੱਲਦੇ ਦੇਸ਼ ਭਰ 'ਚ ਕਾਂਗਰਸ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਰੁਦਰਪੁਰ 'ਚ ਕਾਂਗਰਸ ਦੇ ਵਰਕਰਾਂ ਵੱਲੋਂ ਵਿਰੋਧ ਕਰਨ ਦੌਰਾਨ ਆਪਣਾ ਹੋਸ਼ ਖੋਹ ਬੈਠੇ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕਰਨ ਲੱਗੇ।
ਪ੍ਰਧਾਨਮੰਤਰੀ ਖਿਲਾਫ ਗਲਤ ਸ਼ਬਦ ਕਹਿਣ ਵਾਲੀ ਕਾਂਗਰਸ ਨੇਤਾ ਰੁਦਰਪੁਰ ਨਗਰ ਨਿਗਮ 'ਚ ਮੇਅਰ ਦੀਆਂ ਚੋਣਾਂ ਲੜ ਚੁੱਕੀ ਮਮਤਾ ਰਾਣੀ ਹੈ। ਵੀਡੀਓ ਬੀ.ਜੇ.ਪੀ ਦੇ ਹੱਥ ਲੱਗਦੇ ਹੀ ਬੀ.ਜੇ.ਪੀ ਨੇ ਕਾਂਗਰਸ ਵਰਕਰਾਂ ਨੂੰ ਸਬਕ ਸਿਖਾਉਣ ਲਈ ਅਤੇ ਅਹੁੱਦੇ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਬੀ.ਜੇ.ਪੀ ਨੌਜਵਾਨ ਮੋਰਚੇ ਦੇ ਸਹਿਸੰਯੋਜਕ ਵਿਵੇਕਦੀਪ ਦਾ ਕਹਿਣਾ ਹੈ ਕਿ ਵਿਰੋਧ ਕਰਨਾ ਸਾਰੀਆਂ ਪਾਰਟੀਆਂ ਅਤੇ ਲੋਕਾਂ ਦਾ ਅਧਿਕਾਰ ਹੈ ਪਰ ਦੇਸ਼ ਦੇ ਸਭ ਤੋਂ ਵੱਡੇ ਸੰਵਿਧਾਨਿਕ ਅਹੁੱਦੇ ਨੂੰ ਲੈ ਕੇ ਗਲਤ ਸ਼ਬਦਾਂ ਦੀ ਵਰਤੋਂ ਕਰਨਾ ਠੀਕ ਨਹੀਂ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਜਲਦੀ ਤੋਂ ਜਲਦੀ ਕਾਂਗਰਸ ਵਰਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।