ਕਾਂਗਰਸ ਨੇ ਵਿਧਾਨਸਭਾ ਚੋਣਾਂ 'ਚ ਟਿਕਟਾਂ ਵੰਡਣ 'ਤੇ ਬਣਾਈ 3 ਮੈਂਬਰੀ ਕਮੇਟੀ

10/13/2017 2:45:40 PM

ਸ਼ਿਮਲਾ— ਹਿਮਾਚਲ 'ਚ ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਕਾਫੀ ਤੇਜ਼ੀ ਦਿਖਾਈ ਦੇ ਰਹੀ ਹੈ। ਕਾਂਗਰਸ ਨੇ ਟਿਕਟਾਂ ਦੇ ਨਿਰਧਾਰਨ ਨੂੰ ਲੈ ਕੇ ਆਪਣੀ ਕਮਰ ਕੱਸ ਲਈ ਹੈ। ਕਾਂਗਰਸ ਅਧਿਕਾਰੀ ਸੋਨੀਆ ਗਾਂਧੀ ਨੇ ਤਿੰਨ ਮੈਂਬਰੀ ਸਕ੍ਰੀਨਿੰਗ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਮੇਟੀ ਹਿਮਾਚਲ ਪ੍ਰਦੇਸ਼ 'ਚ ਟਿਕਟਾਂ ਦੀ ਵੰਡ ਦੀ ਨਜ਼ਰ ਆਵੇਗੀ। ਇਸ ਦੌਰਾਨ ਸਕ੍ਰੀਨਿੰਗ ਕਾਮੇਟੀ ਦੀ ਕਮਾਨ ਸਾਬਕਾ ਸੰਸਦ ਜਤਿੰਦਰ ਸਿੰਘ ਨੂੰ ਸੌਂਪੀ ਗੌਰਵ ਗਗੋਈ ਨੂੰ ਵੀ ਚੁਣਿਆ ਗਿਆ ਹੈ। ਦਰਅਸਲ ਇਸ ਕਮੇਟੀ ਦੇ ਅਧਿਕਾਰੀ ਜਤਿੰਦਰ ਸਿੰਘ ਹੋਣਗੇ, ਜਦੋਂਕਿ ਬਾਕੀ ਦੋ ਮੈਂਬਰੀ ਹੋਣਗੇ। ਕਾਂਗਰਸ ਜਨਰਲ ਸਕੱਤਰ ਜਨਾਰਦਨ ਤ੍ਰਿਵੇਦੀ ਨੇ ਦੱਸਿਆ ਕਿ ਇਹ ਕਮੇਟੀ ਸੋਨੀਆ ਗਾਂਧੀ ਨੇ ਬਣਾਈ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ 'ਚ ਵਿਧਾਨਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁੱਕਿਆ ਹੈ। ਹਿਮਾਚਲ 'ਚ 9 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਇਸ ਦੇ ਨਤੀਜੇ 18 ਦਸੰਬਰ ਨੂੰ ਆਉਣਗੇ। ਉਮੀਦਵਾਰ 16 ਤੋਂ 23 ਅਕਤੂਬਰ ਤੱਕ ਨਾਮਜ਼ਦਗੀ ਦਾਖਲ ਕਰ ਸਕਦੇ ਹਨ। 26 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਏ ਜਾ ਸਕਦੇ ਹਨ।