ਕਾਂਗਰਸ ਦਾ ਫਰਮਾਨ, ਅਗਲੇ ਆਦੇਸ਼ ਤਕ ਟੀ.ਵੀ. ਡਿਬੇਟ ''ਚ ਹਿੱਸਾ ਨਹੀਂ ਲੈਣਗੇ ਬੁਲਾਰੇ

06/25/2019 8:57:18 PM

ਨਵੀਂ ਦਿੱਲੀ—ਲੋਕਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਨੇ ਆਪਣੀ ਬੁਲਾਰਿਆਂ ਨੂੰ ਕਿਸੇ ਵੀ ਟੀ.ਵੀ. ਡਿਬੇਟ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਇਕ ਮਹੀਨੇ ਲਈ ਜਾਰੀ ਇਸ ਆਦੇਸ਼ ਦੀ ਮਿਆਦ ਮੰਗਲਵਾਰ ਨੂੰ ਖਤਮ ਹੋ ਗਈ। ਹਾਲਾਂਕਿ ਪਾਰਟੀ ਨੇ ਅਗਲੇ ਆਦੇਸ਼ ਤਕ ਇਸ ਫੈਸਲੇ ਨੂੰ ਅਗੇ ਵਧਾਉਣ ਦਾ ਫੈਸਲਾ ਕੀਤਾ ਹੈ। ਭਾਵ ਕਿ ਜਦ ਤਕ ਪਾਰਟੀ ਦਾ ਅਗਲਾ ਆਦੇਸ਼ ਨਹੀਂ ਆਉਂਦਾ ਉਸ ਵੇਲੇ ਤਕ ਕਾਂਗਰਸ ਦੇ ਬੁਲਾਰੇ ਟੀ.ਵੀ. ਡਿਬੇਟ 'ਚ ਹਿੱਸਾ ਨਹੀਂ ਲੈਣਗੇ।


Kapil Kumar

Content Editor

Related News