'ਹਿਟਲਰ ਦੀ ਮੌਤ ਮਰੇਗਾ' PM ਮੋਦੀ 'ਤੇ ਸੁਬੋਧਕਾਂਤ ਸਹਾਏ ਦੀ ਵਿਵਾਦਿਤ ਟਿੱਪਣੀ ਤੋਂ ਕਾਂਗਰਸ ਨੇ ਕੀਤਾ ਕਿਨਾਰਾ

06/20/2022 3:41:13 PM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਸੁਬੋਧਕਾਂਤ ਸਹਾਏ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ 'ਜੇਕਰ ਉਹ ਹਿਟਲਰ ਦੀ ਰਾਹ ਚਲਣਗੇ ਤਾਂ ਹਿਟਲਰ ਦੀ ਮੌਤ ਮਰਨਗੇ।' ਕਾਂਗਰਸ ਨੇ ਉਨ੍ਹਾਂ ਦੇ ਬਿਆਨ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਨਾਲ ਲੜਦੀ ਰਹੇਗੀ ਪਰ ਪ੍ਰਧਾਨ ਮੰਤਰੀ 'ਤੇ ਅਪਮਾਨਜਨਕ ਟਿੱਪਣੀ ਨਾਲ ਸਹਿਮਤ ਨਹੀਂ ਹੈ। ਸਹਾਏ ਨੇ ਫ਼ੌਜ 'ਚ ਭਰਤੀ ਦੀ 'ਅਗਨੀਪਥ ਯੋਜਨਾ' ਅਤੇ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪੁੱਛ-ਗਿੱਛ ਖ਼ਿਲਾਫ਼ ਆਯੋਜਿਤ ਕਾਂਗਰਸ ਦੇ 'ਸੱਤਿਆਗ੍ਰਹਿ' 'ਚ ਇਹ ਵਿਵਾਦਿਤ ਟਿੱਪਣੀ ਕੀਤੀ। ਸਾਬਕਾ ਕੇਂਦਰੀ ਮੰਤਰੀ ਸਹਾਏ ਨੇ ਕਿਹਾ ਕਿ ਪੀ.ਐੱਮ. ਮੋਦੀ ਨਾਲ ਅੱਖ ਮਿਲਾ ਕੇ ਗੱਲ ਕਰਨ ਵਾਲਾ ਕੋਈ ਵਿਅਕਤੀ ਹੈ ਤਾਂ ਉਹ ਰਾਹੁਲ ਗਾਂਧੀ ਹੈ। ਮੋਦੀ ਉਨ੍ਹਾਂ ਨੂੰ ਗਿੱਦੜ ਭਬਕੀ ਨਾਲ ਡਰਾਉਣਾ ਚਾਹੁੰਦੇ ਹਨ।

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਝਾਰਖੰਡ ਦੀ ਸਰਕਾਰ ਸੁੱਟਣ ਲਈ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਛਾਪੇਮਾਰੀ ਕਰਵਾਈ ਜਾ ਰਹੀ ਹੈ। ਸਹਾਏ ਨੇ ਦੋਸ਼ ਲਗਾਇਆ ਕਿ ਇਹ ਲੁਟੇਰਿਆਂ ਦੀ ਸਰਕਾਰ ਹੈ। ਮੋਦੀ ਮਦਾਰੀ ਦੇ ਰੂਪ 'ਚ ਇਸ ਦੇਸ਼ 'ਚ ਤਾਨਾਸ਼ਾਹ ਦੇ ਰੂਪ 'ਚ ਆ ਗਏ ਹਨ। ਮੈਨੂੰ ਤਾਂ ਲੱਗਦਾ ਹੈ ਕਿ ਉਨ੍ਹਾਂ ਨੇ ਹਿਟਲਰ ਦਾ ਸਾਰਾ ਇਤਿਹਾਸ ਪਾਰ ਕਰ ਲਿਆ ਹੈ। ਮੋਦੀ ਹਿਟਲਰ ਦੀ ਰਾਹ ਚਲੇਗਾ ਤਾਂ ਹਿਟਲਰ ਦੀ ਮੌਤ ਮਰੇਗਾ। ਇਹ ਯਾਦ ਕਰ ਲੈਣਾ ਮੋਦੀ। ਇਸ ਟਿੱਪਣੀ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਚਾਰਧਾਰਾ ਅਤੇ ਜਨਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਲੜਦੀ ਰਹੇਗੀ ਪਰ ਪ੍ਰਧਾਨ ਮੰਤਰੀ ਦੇ ਪ੍ਰਤੀ ਕਿਸੇ ਵੀ ਅਪਮਾਨਜਨਕ ਟਿੱਪਣੀ ਅਸੀਂ ਸਹਿਮਤ ਨਹੀਂ ਹੈ। ਸਾਡਾ ਸੰਘਰਸ਼ ਗਾਂਧੀਵਾਦੀ ਸਿਧਾਂਤਾਂ ਅਤੇ ਤਰੀਕੇ ਨਾਲ ਜਾਰੀ ਰਹੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha