ਕਾਂਗਰਸ ਸੇਵਾ ਦਲ ਦੀ ਕਿਤਾਬ 'ਚ ਸਾਵਰਕਰ ਸਮਲਿੰਗੀ, ਸੰਜੇ ਰਾਊਤ ਨੇ ਦਿੱਤਾ ਇਹ ਜਵਾਬ

01/03/2020 4:04:18 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਕਾਂਗਰਸ ਸੇਵਾ ਦਲ ਵਲੋਂ ਸੁਤੰਤਰਤਾ ਸੈਨਾਨੀ ਵਿਨਾਇਕ ਦਾਮੋਦਰ ਸਾਵਰਕਰ ਨੂੰ ਲੈ ਕੇ ਵੰਡੀ ਗਈ ਕਿਤਾਬ 'ਤੇ ਸਿਆਸੀ ਘਮਾਸਾਨ ਛਿੜ ਗਿਆ ਹੈ। ਕਿਤਾਬ 'ਚ ਦਾਅਬਾ ਕੀਤਾ ਗਿਆ ਹੈ ਕਿ ਸਾਵਰਕਰ ਦੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨਾਲ ਨਾਜਾਇਜ਼ ਸੰਬੰਧ ਸਨ। ਭਾਜਪਾ ਦੇ ਸਵਾਲ ਚੁੱਕਣ ਤੋਂ ਬਾਅਦ ਹੁਣ ਸ਼ਿਵ ਸੈਨਾ ਨੇ ਵੀ ਮਾਮਲੇ 'ਤੇ ਚੁੱਪੀ ਤੋੜਦੇ ਹੋਏ ਇਸ ਨੂੰ ਸਾਵਰਕਰ ਦਾ ਅਪਮਾਨ ਕਰਾਰ ਦਿੱਤਾ ਹੈ।

ਰਾਹੁਲ ਗਾਂਧੀ ਹੋਮੋਸੈਕਸ਼ੁਅਲ ਹਨ
ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਪ੍ਰਧਾਨ ਸਵਾਮੀ ਚਕਰਪਾਨੀ ਨੇ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਇਹ ਹਿੰਦੂ ਮਹਾਸਭਾ ਦੇ ਸਾਬਕਾ ਪ੍ਰਧਾਨ ਸਾਵਰਕਰਜੀ ਵਿਰੁੱਧ ਬਿਲਕੁੱਲ ਬੇਹੁੱਦਾ ਦੋਸ਼ ਹਨ। ਇਸ ਤਰ੍ਹਾਂ ਅਸੀਂ ਵੀ ਸੁਣਾ ਹੈ ਕਿ ਰਾਹੁਲ ਗਾਂਧੀ ਹੋਮੋਸੈਕਸ਼ੁਅਲ ਹਨ।'' 

ਸਾਵਰਕਰ ਮਹਾਨ ਵਿਅਕਤੀ ਸਨ ਅਤੇ ਹਮੇਸ਼ਾ ਰਹਿਣਗੇ
ਸਾਵਰਕਰ 'ਤੇ ਮਚੇ ਘਮਾਸਾਨ 'ਤੇ ਮਹਾਰਾਸ਼ਟਰ 'ਚ ਕਾਂਗਰਸ ਦੀ ਸਹਿਯੋਗੀ ਸ਼ਿਵ ਸੈਨਾ ਨੇ ਵੀ ਕਾਂਗਰਸ ਨੂੰ ਆੜੇ ਹੱਥੀਂ ਲਿਆ। ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ,''ਵੀਰ ਸਾਵਰਕਰ ਇਕ ਮਹਾਨ ਵਿਅਕਤੀ ਸਨ ਅਤੇ ਹਮੇਸ਼ਾ ਰਹਿਣਗੇ। ਇਕ ਵਰਗ ਉਨ੍ਹਾਂ ਵਿਰੁੱਧ ਬੋਲਦਾ ਰਹਿੰਦਾ ਹੈ, ਜੋ ਉਨ੍ਹਾਂ ਦੇ ਦਿਮਾਗ਼ ਦੀ ਗੰਦਗੀ ਨੂੰ ਦਿਖਾਉਂਦਾ ਹੈ ਕਿ ਕਿੰਨੀ ਹੱਦ ਤੱਕ ਉਹ ਡਿੱਗ ਸਕਦੇ ਹਨ।''

ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਦਰਅਸਲ ਪੂਰਾ ਵਿਵਾਦ ਕਾਂਗਰਸ ਸੇਵਾਦਲ ਵਲੋਂ ਵੰਡੀ ਗਈ ਕਿਤਾਬ ਤੋਂ ਬਾਅਦ ਸ਼ੁਰੂ ਹੋਇਆ। ਇਸ ਬੁਕਲੇਟ 'ਤੇ ਲਿਖਿਆ ਹੈ- 'ਵੀਰ ਸਾਵਰਕਰ ਕਿੰਨੇ ਵੀਰ।' ਭੋਪਾਲ 'ਚ ਆਯੋਜਿਤ 10 ਦਿਨਾ ਟਰੇਨਿੰਗ ਕੈਂਪ 'ਚ ਇਸ ਕਿਤਾਬ ਨੂੰ ਵੰਡਿਆ ਗਿਆ, ਜਿਸ 'ਚ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦਾ ਵੀ ਜ਼ਿਕਰ ਹੈ। ਕਿਤਾਬ 'ਚ ਲਿਖਿਆ ਹੈ ਕਿ ਗੋਡਸੇ ਅਤੇ ਸਾਵਰਕਰ ਦਰਮਿਆਨ ਸਰੀਰਕ ਸੰਬੰਧ ਸਨ।

ਕਾਂਗਰਸ ਦੇ ਆਦਰਸ਼ ਹਨ ਜਿੰਨਾ- ਗਿਰੀਰਾਜ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਾਵਰਕਰ ਨੂੰ ਗਾਲ੍ਹਾਂ ਕੱਢਦੇ ਹਨ, ਕਿਉਂਕਿ ਉਨ੍ਹਾਂ ਦੇ ਆਦਰਸ਼ ਜਿੰਨਾ ਹੈ। ਭਾਜਪਾ ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਸਾਵਰਕਰ ਨੂੰ ਲੈ ਕੇ ਸੋਨੀਆ ਅਤੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਮਾਮਲੇ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਚੁੱਪੀ 'ਤੇ ਵੀ ਸਵਾਲ ਚੁੱਕੇ। 

ਕਾਂਗਰਸ ਦਾ ਦਿਮਾਗ਼ੀ ਸੰਤੁਲਨ ਵਿਗੜ ਗਿਆ ਹੈ- ਉਮਾ
ਉਮਾ ਨੇ ਕਿਹਾ,''ਉਹ ਦਿਨ ਦੂਰ ਨਹੀਂ, ਜਦੋਂ ਗਾਂਧੀ ਪਰਿਵਾਰ ਜੈ ਸ਼੍ਰੀਰਾਮ ਅਤੇ ਭਾਰਤ ਮਾਤਾ ਦੀ ਜੈ ਬੋਲੇਗਾ। ਮਹਾਪੁਰਸ਼ਾਂ ਦਾ ਅਪਮਾਨ ਕਰਨਾ ਕਾਂਗਰਸ ਦੀ ਆਦਤ ਹੈ। ਕਾਂਗਰਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ।'' ਉਨ੍ਹਾਂ ਨੇ ਕਿਹਾ ਕਿ ਊਧਵ ਨੂੰ ਮੁੱਖ ਮੰਤਰੀ ਅਹੁਦਾ ਪਿਆਰਾ ਹੈ। ਕੀ ਊਧਵ ਅਸਤੀਫਾ ਦੇਣਗੇ?

DIsha

This news is Content Editor DIsha