ਸੜਕ ਆਵਾਜਾਈ ਅਤੇ ਹਵਾਈ ਸੇਵਾ ਦੀ ਵੀ ਸ਼ੁਰੂਆਤ ਕੀਤੀ ਜਾਵੇ : ਚਿਦਾਂਬਰਮ

05/11/2020 12:19:11 PM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕੁਝ ਚੁਨਿੰਦਾ ਸਥਾਨਾਂ ਲਈ ਯਾਤਰੀ ਰੇਲ ਸੇਵਾ ਬਹਾਲ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਆਰਥਿਕ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਹੁਣ ਸੜਕ ਆਵਾਜਾਈ ਅਤੇ ਹਵਾਬਾਜ਼ੀ ਸੇਵਾ ਦੀ ਵੀ ਸੀਮਿਤ ਪੱਧਰ 'ਤੇ ਸ਼ੁਰੂਆਤ ਹੋਣੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ,''ਅਸੀਂ ਯਾਤਰੀ ਟਰੇਨਾਂ ਦੀ ਸ਼ੁਰੂਆਤ ਸਾਵਧਾਨੀਪੂਰਵਕ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਸੇ ਤਰਾਂ ਸੜਕ ਆਵਾਜਾਈ ਅਤੇ ਹਵਾਈ ਸੇਵਾ ਦੀ ਸੀਮਿਤ ਪੱਧਰ 'ਤੇ ਸ਼ੁਰੂਆਤ ਹੋਣੀ ਚਾਹੀਦੀ ਹੈ।''

PunjabKesariਉਨਾਂ ਨੇ ਕਿਹਾ ਕਿ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਪ੍ਰ੍ਭਾਵੀ ਰੂਪ ਨਾਲ ਸ਼ੁਰੂ ਕਰਨ ਦਾ ਇਹੀ ਸਹੀ ਰਸਤਾ ਹੈ ਕਿ ਸੜਕ, ਰੇਲ ਅਤੇ ਹਵਾਈ ਸੇਵਾਵਾਂ ਨੂੰ ਖੋਲਿਆ ਜਾਵੇ। ਦੱਸਣਯੋਗ ਹੈ ਕਿ ਭਾਰਤੀ ਰੇਲ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਯੋਜਨਾ 12 ਮਈ ਤੋਂ ਯਾਤਰੀ ਟਰੇਨ ਸੇਵਾਵਾਂ ਸ਼ੁਰੂ ਕਰਨ ਦੀ ਹੈ ਅਤੇ ਸ਼ੁਰੂਆਤ 'ਚ ਚੁਨਿੰਦਾ ਮਾਰਗਾਂ 'ਤੇ 15 ਜੋੜੀ ਟਰੇਨਾਂ (ਅਪ-ਐਂਡ-ਡਾਊਨ ਮਿਲਾ ਕੇ 30 ਟਰੇਨਾਂ) ਚਲਾਈਆਂ ਜਾਣਗੀਆਂ। ਨਾਲ ਹੀ ਰੇਲਵੇ ਨੇ ਕਿਹਾ ਕਿ ਇਨਾਂ ਟਰੇਨਾਂ 'ਚ ਸੀਟਾਂ ਰਿਜ਼ਰਵ ਕਰਵਾਉਣ ਵਾਲੇ ਯਾਤਰੀਆਂ ਨੂੰ ਰਵਾਨਗੀ ਦੇ ਸਮੇਂ ਤੋਂ ਘੱਟੋ-ਘੱਟ ਇਕ ਘੰਟੇ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਣਾ ਹੋਵੇਗਾ।


DIsha

Content Editor

Related News