ਅਨਿਆਂ ਵਿਰੁੱਧ ਲੜਾਈ ਲੜ ਰਹੇ ਹਾਂ ਅਸੀਂ : ਰਾਹੁਲ ਗਾਂਧੀ

07/16/2020 11:57:11 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ ਕਬਜ਼ਾ ਹਟਾਉਣ ਗਏ ਪੁਲਸ ਦਲ ਦੇ ਮੈਂਬਰਾਂ ਵਲੋਂ ਦਲਿਤ ਪਰਿਵਾਰ ਦੇ ਲੋਕਾਂ ਨਾਲ ਕੀਤੀ ਗਈ ਬੇਰਹਿਮੀ ਦੇ ਵਾਇਰਲ ਹੋਏ ਵੀਡੀਓ 'ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਇਹੀ ਸੋਚ ਅਤੇ ਅਨਿਆਂ ਵਿਰੁੱਧ ਉਹ ਲੜੇ ਰਹੇ ਹਨ। ਰਾਹੁਲ ਨੇ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਕਰਦੇ ਹੋਏ ਟਵੀਟ ਕੀਤਾ,''ਸਾਡੀ ਲੜਾਈ ਇਸੇ ਸੋਚ ਅਤੇ ਅਨਿਆਂ ਵਿਰੁੱਧ ਹੈ।''

ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਸ ਦੀ ਬੇਰਹਿਮੀ ਦਾ ਵੀਡੀਓ ਵੀ ਪੋਸਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੱਧ ਪ੍ਰਦੇਸ਼ ਦੇ ਗੁਨਾ 'ਚ ਦਲਿਤ ਕਿਸਾਨ ਪਰਿਵਾਰ ਨਾਲ ਪੁਲਸ ਅੱਤਿਆਚਾਰ ਦਾ ਵਾਇਰਲ ਹੋਇਆ ਵੀਡੀਓ ਹੈ। ਵੀਡੀਓ 'ਚ ਪੁਲਸ ਦਲ ਦਲਿਤ ਪਰਿਵਾਰ ਦੀ ਮਹਿਲਾ ਅਤੇ ਬੱਚਿਆਂ ਨੂੰ ਡੰਡੇ ਮਾਰ ਰਹੀ ਹੈ ਅਤੇ ਲੱਤਾਂ-ਮੁੱਕਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕਰ ਰਹੀ ਹੈ।

ਇਹ ਵੀ ਪੜ੍ਹੋ : MP 'ਚ ਕਿਹੋ ਜਿਹਾ 'ਸ਼ਿਵਰਾਜ', ਦਿਲ ਨੂੰ ਝੰਜੋੜ ਦੇਣਗੀਆਂ ਕਿਸਾਨ 'ਤੇ ਪੁਲਸ ਦੇ ਤਸ਼ੱਦਦ ਦੀਆਂ ਤਸਵੀਰਾਂ


DIsha

Content Editor

Related News