ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੁਸਤਾਨ ਨੂੰ ਕਿਹਾ-ਜਬਰ-ਜ਼ਨਾਹਾਂ ਦੀ ਰਾਜਧਾਨੀ

12/10/2019 10:30:46 AM

ਹਜ਼ਾਰੀਬਾਗ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਹਿੰਦੁਸਤਾਨ ਨੂੰ ਜਬਰ-ਜ਼ਨਾਹਾਂ ਦੀ ਰਾਜਧਾਨੀ ਕਰਾਰ ਦਿੱਤਾ। ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਚੋਣ ਰੈਲੀ ਦੌਰਾਨ ਰਾਹੁਲ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਦੇ ਲੋਕ ਹਿੰਦੁਸਤਾਨ ਵਲ ਦੇਖ ਕੇ ਕਹਿੰਦੇ ਹਨ ਕਿ ਹਿੰਦੁਸਤਾਨ ਤਾਂ ਜਬਰ-ਜ਼ਨਾਹਾਂ ਦੀ ਰਾਜਧਾਨੀ ਬਣ ਗਿਆ ਹੈ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪੀ ਧਾਰੀ ਬੈਠੇ ਹਨ।

ਰਾਹੁਲ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਜਿਨ੍ਹਾਂ ਸੂਬਿਆਂ ਵਿਚ ਸੱਤਾ ਵਿਚ ਹੈ, ਉਥੇ ਲੋਕਾਂ ਕੋਲੋਂ ਜ਼ਮੀਨਾਂ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਵਿਚ ਵਿਰੋਧੀ ਪਾਰਟੀਆਂ ਦੇ ਗਠਜੋੜ ਦੇ ਸੱਤਾ ਵਿਚ ਆਉਣ 'ਤੇ ਜਲ, ਜੰਗਲ, ਜ਼ਮੀਨ ਲੋਕਾਂ ਨੂੰ ਵਾਪਸ ਕਰਾਂਗੇ। ਉਥੇ ਹੀ ਹੋਰ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਵਾਂਗ ਕਿਸਾਨ ਕਰਜ਼ਾ ਮੁਆਫੀ ਅਤੇ ਝੋਨੇ ਦਾ ਸਮਰਥਨ ਮੁੱਲ ਦੇਣ ਦੀ ਉਨ੍ਹਾਂ ਨੇ ਗੱਲ ਕਹੀ।

DIsha

This news is Content Editor DIsha