ਮੈਲਾ ਢੋਹਣ ਰੋਕੂ ਕਾਨੂੰਨ ਲਾਗੂ ਕਰਨ ''ਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ ਸਰਕਾਰ : ਰਾਹੁਲ ਗਾਂਧੀ

03/11/2021 2:55:49 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੀਵਰ ਟੈਂਕ ਦੀ ਸਫ਼ਾਈ ਦੌਰਾਨ ਸਫ਼ਾਈ ਕਰਮੀਆਂ ਦੀ ਮੌਤ ਨਾਲ ਜੁੜਿਆ ਅੰਕੜਾ ਰਾਜ ਸਭਾ 'ਚ ਸਰਕਾਰ ਵਲੋਂ ਪੇਸ਼ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ 2013 'ਚ ਮੈਲਾ ਢੋਹਣ ਰੋਕੂ ਕਾਨੂੰਨ ਲਾਗੂ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਰਹੀ। ਉਨ੍ਹਾਂ ਨੇ ਟਵੀਟ ਕੀਤਾ,''ਇਹ ਦਿਖਾਉਂਦਾ ਹੈ ਕਿ ਸਰਕਾਰ ਮੈਲਾ ਢੋਹਣ ਰੋਕੂ ਕਾਨੂੰਨ-2013 ਨੂੰ ਲਾਗੂ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ।'' ਕਾਂਗਰਸ ਨੇਤਾ ਨੇ ਕਿਹਾ,''ਇਹ ਯਕੀਨੀ ਕਰਨ ਲਈ ਕਿਰਿਆਸ਼ੀਲ ਕਦਮ ਚੁੱਕਣ ਦੀ ਜ਼ਰੂਰਤ ਹੈ ਕਿ ਸਾਡੇ ਨਾਗਰਿਕਾਂ ਅਤੇ ਸਾਡਾ ਸਮੂਹਕ ਰਾਸ਼ਟਰੀ ਜ਼ਮੀਰ ਦਾ ਹੁਣ ਅੱਗੇ ਅਪਮਾਨ ਨਾ ਹੋਵੇ।'' 

ਦੱਸਣਯੋਗ ਹੈ ਕਿ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ 2015 ਤੋਂ 2019 ਵਿਚਾਲੇ ਦੇਸ਼ 'ਚ ਸੀਵਰ ਟੈਂਕ ਦੀ ਹੱਥ ਨਾਲ ਸਫ਼ਾਈ ਕਰਨ ਦੌਰਾਨ 389 ਲੋਕਾਂ ਦੀ ਮੌਤ ਹੋ ਗਈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਰਾਮਦਾਸ ਆਠਵਲੇ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੀਵਰ ਅਤੇ ਸੈਪਟਿਕ ਟੈਂਕ ਦੀ ਖ਼ਤਰਨਾਕ ਢੰਗ ਨਾਲ ਸਫ਼ਾਈ ਕਰਨ ਕਾਰਨ ਹੋਈਆਂ ਇਨ੍ਹਾਂ ਮੌਤਾਂ ਨੂੰ ਲੈ ਕੇ 266 ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ : 'ਆਪ' ਨੇਤਾ ਰਾਘਵ ਚੱਢਾ ਹੋਏ ਕੋਰੋਨਾ ਪਾਜ਼ੇਟਿਵ , ਲੋਕਾਂ ਨੂੰ ਕੀਤੀ ਇਹ ਅਪੀਲ

DIsha

This news is Content Editor DIsha