ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ''ਚ ਮਿਲੀ ਜ਼ਮਾਨਤ

10/11/2019 4:13:34 PM

ਅਹਿਮਦਾਬਾਦ— ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਗੁਜਰਾਤ ਦੀ ਇਕ ਕੋਰਟ 'ਚ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ। ਕੋਰਟ 'ਚ ਸੁਣਵਾਈ ਤੋਂ ਬਾਅਦ ਅਹਿਮਦਾਬਾਦ ਦੇ ਇਕ ਰੈਸਟੋਰੈਂਟ 'ਚ ਰਾਹੁਲ ਗਾਂਧੀ ਅਤੇ ਹਾਰਦਿਕ ਪਟੇਲ ਇਕੱਠੇ ਦਿੱਸੇ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ ਦੀ ਚੋਣਾਵੀ ਰੈਲੀ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਾਤਲ ਕਹਿਣ ਤੋਂ ਬਾਅਦ ਉਨ੍ਹਾਂ 'ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਗਿਆ ਸੀ। ਰਾਹੁਲ ਦੇ ਆਉਣ ਤੋਂ ਪਹਿਲਾਂ ਐੱਸ.ਪੀ.ਜੀ. ਅਤੇ ਗੁਜਰਾਤ ਪੁਲਸ ਨੇ ਹਵਾਈ ਅੱਡੇ ਤੋਂ ਮੈਟਰੋ ਤੱਕ ਸੁਰੱਖਿਆ ਦਾ ਜਾਇਜ਼ਾ ਲਿਆ। ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਅਹਿਮਦ ਪਟੇਲ ਨੇ ਭਾਜਪਾ 'ਤੇ ਦੋਸ਼ ਲਗਾਇਆ ਸੀ ਕਿ ਸੱਤਾ 'ਚ ਆਉਣ ਤੋਂ ਬਾਅਦ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ।

ਲੋਕ ਸਭਾ ਚੋਣਾਂ ਦੌਰਾਨ ਰੈਲੀ 'ਚ 'ਸਾਰੇ ਮੋਦੀ ਚੋਰ ਹਨ' ਕਹਿਣ ਨੂੰ ਲੈ ਕੇ ਸੂਰਤ 'ਚ ਦਾਇਰ ਮਾਣਹਾਨੀ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਰਟ 'ਚ ਪੇਸ਼ ਹੋਏ। ਰਾਹੁਲ ਨੇ ਖੁਦ ਨੂੰ ਨਿਰਦੋਸ਼ ਦੱਸਿਆ, ਜਿਸ ਤੋਂ ਬਾਅਦ ਕੋਰਟ ਨੇ ਟ੍ਰਾਇਲ ਦੀ ਪ੍ਰਕਿਰਿਆ ਸ਼ੁਰੂ ਕੀਤੀ। ਕਾਂਗਰਸ ਨੇਤਾ ਨੇ ਕੋਰਟ 'ਚ ਪੇਸ਼ੀ ਤੋਂ ਮੁਆਫ਼ੀ ਦੀ ਅਰਜ਼ੀ ਲਗਾਈ, ਜਿਸ 'ਤੇ ਆਉਣ ਵਾਲੀ 10 ਦਸੰਬਰ ਨੂੰ ਸੁਣਵਾਈ ਹੋਵੇਗੀ। ਕੋਰਟ ਨੇ ਕਿਹਾ ਕਿ ਅਗਲੀ ਤਾਰੀਕ 'ਤੇ ਕਾਂਗਰਸ ਨੇਤਾ ਦਾ ਹਾਜ਼ਰ ਰਹਿਣਾ ਜ਼ਰੂਰੀ ਨਹੀਂ ਹੈ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀਰਵਾਰ ਸਵੇਰੇ 10.15 ਵਜੇ ਸੂਰਤ ਜ਼ਿਲਾ ਸੈਸ਼ਨ ਕੋਰਟ ਪਹੁੰਚੇ। ਚੀਫ ਜੁਡੀਸ਼ੀਅਲ ਮੈਜਿਸਟਰੇਟ ਬੀ.ਐੱਚ. ਕਪਾੜੀਆ ਨੇ ਦੋਸ਼ ਸੁਣਵਾਉਂਦੇ ਹੋਏ ਕਾਂਗਰਸ ਨੇਤਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਦੋਸ਼ ਕਬੂਲ ਹੈ? ਇਸ 'ਤੇ ਉਨ੍ਹਾਂ ਨੇ ਕਿਹਾ,''ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ, ਇਸ ਲਈ ਦੋਸ਼ ਸਵੀਕਾਰ ਨਹੀਂ ਹੈ।'' 

ਭਾਰਤੀ ਸਜ਼ਾ ਯਾਫ਼ਤਾ ਦੀ ਧਾਰਾ 499 ਅਤੇ 500 ਦੇ ਅਧੀਨ ਰਾਹੁਲ ਵਿਰੁੱਧ ਮੁਕੱਦਮਾ ਦਰਜ ਹੋਇਆ ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਕੋਰਟ ਨੇ ਰਾਹੁਲ ਨੂੰ 10 ਅਕਤੂਬਰ ਨੂੰ ਪੇਸ਼ ਹੋਣ ਦਾ ਸੰਮਨ ਭੇਜਿਆ ਸੀ। ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ 13 ਅਪ੍ਰੈਲ 2019 ਨੂੰ ਕਰਨਾਟਕ ਦੇ ਕੋਲਾਰ 'ਚ ਰਾਹੁਲ ਨੇ ਇਕ ਰੈਲੀ 'ਚ ਕਿਹਾ ਸੀ,''ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਆਖਰ ਇਨ੍ਹਾਂ ਸਾਰਿਆਂ ਦਾ ਉਪਮਾਨ ਮੋਦੀ ਕਿਉਂ ਹੈ? ਸਾਰੇ ਚੋਰਾਂ ਦਾ ਉਪਨਾਮ ਮੋਦੀ ਕਿਉਂ ਹੁੰਦਾ ਹੈ?'' ਪੂਰਨੇਸ਼ ਮੋਦੀ ਨੇ ਕਿਹਾ ਕਿ ਕਾਂਗਰਸ ਨੇਤਾ ਦੇ ਇਸ ਬਿਆਨ ਨਾਲ ਉਹ ਅਤੇ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

DIsha

This news is Content Editor DIsha