ਰਾਹੁਲ ਗਾਂਧੀ ਨੂੰ ਕੋਵਿਡ-19 ਵਰਗੇ ਵਿਸ਼ਿਆਂ ਬਾਰੇ ਬੁਨਿਆਦੀ ਸਮਝ ਨਹੀਂ ਹੈ : ਜੇ.ਪੀ. ਨੱਢਾ

05/30/2020 3:03:05 PM

ਨਵੀਂ ਦਿੱਲੀ- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਕੋਵਿਡ-19 ਅਤੇ ਇਸ ਨਾਲ ਜੁੜੀ ਆਫ਼ਤ ਬਾਰੇ ਬੁਨਿਆਦੀ ਸਮਝ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਇਸ ਦਾ ਸਹੀ ਅਧਿਐਨ ਕੀਤਾ ਹੈ, ਜਿਸ ਕਾਰਨ ਉਹ ਉਲਝਾਉਣ ਵਾਲੀਆਂ ਗੱਲਾਂ ਕਹਿੰਦੇ ਰਹੇ ਹਨ। ਨੱਢਾ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ 'ਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਪੱਤਰਕਾਰਾਂ ਨਾਲ ਇਹ ਗੱਲ ਕਹੀ। ਉਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਤੌਰ-ਤਰੀਕਿਆਂ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਸਵਾਲ ਚੁੱਕੇ ਜਾਣ ਬਾਰੇ ਪੁੱਛਿਆ ਗਿਆ ਸੀ। ਭਾਜਪਾ ਪ੍ਰਧਾਨ ਨੇ ਕਿਹਾ,''ਰਾਹੁਲ ਗਾਂਧੀ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ (ਕੋਵਿਡ-19) ਦੀ ਸਮਝ ਘੱਟ ਹੈ, ਉਹ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਮਝਾ ਨਹੀਂ ਪਾਉਂਦੇ ਅਤੇ ਇਸ ਲਈ ਉਲਝਾਉਣ ਵਾਲੀਆਂ ਗੱਲਾਂ ਕਹਿੰਦੇ ਰਹਿੰਦੇ ਹਨ।''

ਰਾਹੁਲ 'ਤੇ ਨਿਸ਼ਾਨਾ ਸਾਧਦੇ ਹੋਏ ਨੱਢਾ ਨੇ ਕਿਹਾ ਕਿ ਕਦੇ ਉਹ (ਰਾਹੁਲ ਗਾਂਧੀ) ਕਹਿੰਦੇ ਹਨ ਕਿ ਤਾਲਾਬੰਦੀ ਜਲਦੀ ਕਿਉਂ ਨਹੀਂ ਲਗਾਈ, ਕਦੇ ਕਹਿੰਦੇ ਹਨ ਕਿ ਤਾਲਾਬੰਦੀ ਕੋਰੋਨਾ ਨਾਲ ਲੜਨ ਦਾ ਉਪਾਅ ਨਹੀਂ ਹੈ। ਉਹ ਰਾਜਨੀਤੀ ਲਈ ਵਾਰ-ਵਾਰ ਬਿਆਨ ਬਦਲਦੇ ਹਨ। ਨੱਢਾ ਨੇ ਕਿਹਾ ਕਿ ਕੋਵਿਡ-19 ਅਤੇ ਇਸ ਨਾਲ ਜੁੜੀ ਆਫ਼ਤ ਬਾਰੇ ਉਨ੍ਹਾਂ ਨੂੰ ਬੁਨਿਆਦੀ ਸਮਝ ਨਹੀਂ ਹੈ ਅਤੇ ਉਨ੍ਹਾਂ ਨੇ ਸਹੀ ਅਧਿਐਨ ਨਹੀਂ ਕੀਤਾ ਹੈ। ਇਨ੍ਹਾਂ ਵਿਸ਼ਿਆਂ ਬਾਰੇ ਉਨ੍ਹਾਂ ਦੀ ਜਾਣਕਾਰੀ ਵੀ ਸੀਮਿਤ ਹੈ। ਇਸ ਲਈ ਸਮਝਦਾਰੀ ਨਹੀਂ ਬਣ ਪਾਉਂਦੀ ਹੈ। ਅਜਿਹੇ 'ਚ ਉਨ੍ਹਾਂ ਦੀਆਂ ਗੱਲਾਂ ਰਾਜਨੀਤੀ ਨਾਲ ਪ੍ਰੇਰਿਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਉਹ (ਰਾਹੁਲ) ਸਿਆਸੀ ਦਲ ਦੇ ਨੇਤਾ ਹਨ ਤਾਂ ਜੋ ਬੋਲਣਾ ਚਾਹੁੰਦੇ ਹਨ, ਉਹ ਬੋਲ ਸਕਦੇ ਹਨ। ਕਾਂਗਰਸ ਪਾਰਟੀ ਦੀ ਰਾਜਨੀਤੀ ਕਰਨ ਦੀ ਆਦਤ ਹੈ।


DIsha

Content Editor

Related News