UP ''ਚ ਜੰਗਲਰਾਜ ਫੈਲਦਾ ਜਾ ਰਿਹੈ, ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ : ਪ੍ਰਿਯੰਕਾ ਗਾਂਧੀ

08/01/2020 11:46:19 AM

ਨਵੀਂ ਦਿੱਲੀ- ਕਾਂਗਰਸ ਦੀ ਉੱਤਰ ਪ੍ਰਦੇਸ਼ ਸਰਕਾਰ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੂਬੇ 'ਚ ਅਪਰਾਧ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਯੋਗੀ ਸਰਕਾਰ 'ਤੇ ਹਮਲਾ ਕੀਤਾ ਹੈ। ਪ੍ਰਿਯੰਕਾ ਨੇ ਸ਼ਨੀਵਾਰ ਨੂੰ ਕਿਹਾ ਕਿ ਅਪਰਾਧ ਦੀਆਂ ਵਾਰਦਾਤਾਂ 'ਤੇ ਰੋਕ ਲਗਾਉਣ 'ਚ ਉਹ ਅਸਫ਼ਲ ਸਾਬਤ ਹੋ ਰਹੀ ਹੈ। ਪ੍ਰਿਯੰਕਾ ਯੋਗੀ ਸਰਕਾਰ 'ਤੇ ਸੂਬੇ 'ਚ ਹੋ ਰਹੀਆਂ ਅਪਰਾਧਕ ਘਟਨਾਵਾਂ ਨੂੰ ਲੈ ਕੇ ਲਗਾਤਾਰ ਹਮਲਾ ਕਰ ਕੇ ਭਾਜਪਾ ਦੀ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕਰ ਰਹੀ ਹੈ।

PunjabKesariਪ੍ਰਿਯੰਕਾ ਨੇ ਸੂਬਾ ਸਰਕਾਰ 'ਤੇ ਬੁਲੰਦਸ਼ਹਿਰ 'ਚ ਹੋਈ ਅਗਵਾ ਦੀ ਘਟਨਾ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਅਪਰਾਧ ਰੋਕਣ 'ਚ ਨਾਕਾਮਯਾਬ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ,''ਉੱਤਰ ਪ੍ਰਦੇਸ਼ 'ਚ ਜੰਗਲਰਾਜ ਫੈਲਦਾ ਜਾ ਰਿਹਾ ਹੈ। ਕ੍ਰਾਈਮ ਅਤੇ ਕੋਰੋਨਾ ਕੰਟਰੋਲ ਤੋਂ ਬਾਹਰ ਹੈ। ਬੁਲੰਦਸ਼ਹਿਰ 'ਚ ਸ਼੍ਰੀ ਧਰਮੇਂਦਰ ਚੌਧਰੀ ਜੀ ਨੂੰ 8 ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ। ਕੱਲ ਯਾਨੀ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਲਾਸ਼ ਮਿਲੀ। ਕਾਨਪੁਰ, ਗੋਰਖਪੁਰ, ਬੁਲੰਦਸ਼ਹਿਰ। ਹਰ ਘਟਨਾ 'ਚ ਕਾਨੂੰਨ ਵਿਵਸਥਾ ਦੀ ਸੁਸਤੀ ਹੈ ਅਤੇ ਜੰਗਲਰਾਜ ਦੇ ਲੱਛਣ ਹਨ। ਪਤਾ ਨਹੀਂ ਸਰਕਾਰ ਕਦੋਂ ਤੱਕ ਸੋਏਗੀ।''


DIsha

Content Editor

Related News