ਦੇਸ਼ ਦੇ 7 ਵੱਡੇ ਖੇਤਰਾਂ ''ਚ ਕਰੀਬ 3.64 ਕਰੋੜ ਲੋਕ ਬੇਰੋਜ਼ਗਾਰ ਹੋਏ : ਪ੍ਰਿਯੰਕਾ

01/27/2020 12:08:59 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਬੀਤੇ 5 ਸਾਲਾਂ 'ਚ 3.64 ਕਰੋੜ ਨੌਕਰੀਆਂ ਜਾਣ ਨਾਲ ਜੁੜੀ ਇਕ ਰਿਪੋਰਟ ਨੂੰ ਲੈ ਕੇ ਸੋਮਵਾਰ ਨੂੰ ਦਾਅਵਾ ਕੀਤਾ ਇੰਨੇ ਵੱਡੇ ਪੈਮਾਨੇ 'ਤੇ ਰੋਜ਼ਗਾਰ ਖਤਮ ਹੋਣ ਕਾਰਨ ਨਰਿੰਦਰ ਮੋਦੀ ਸਰਕਾਰ ਨੌਕਰੀਆਂ 'ਤੇ ਗੱਲ ਕਰਨ ਤੋਂ ਕਤਰਾਉਂਦੀ ਹੈ। ਪ੍ਰਿਯੰਕਾ ਨੇ ਇਕ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਨੌਕਰੀਆਂ ਦੇਣ ਦੇ ਕਈ ਵੱਡੇ ਵਾਅਦਿਆਂ ਦੀ ਅਸਲੀਅਤ ਇਹੀ ਹੈ। ਦੇਸ਼ ਦੇ 7 ਵੱਡੇ ਖੇਤਰਾਂ 'ਚ ਕਰੀਬ ਸਾਢੇ 3 ਕਰੋੜ ਲੋਕ ਬੇਰੋਜ਼ਗਾਰ ਹੋ ਗਏ ਹਨ।''

ਉਨ੍ਹਾਂ ਨੇ ਦਾਅਵਾ ਕੀਤਾ,''ਵੱਡੇ-ਵੱਡੇ ਨਾਂਵਾਂ ਅਤੇ ਇਸ਼ਤਿਹਾਰਾਂ ਦਾ ਨਤੀਜਾ ਹੈ 3 ਕਰੋੜ 64 ਲੱਖ ਬੇਰੋਜ਼ਗਾਰ ਲੋਕ। ਤਾਂ ਹੀ ਸਰਕਾਰ ਨੌਕਰੀ ਦੀ ਗੱਲ ਕਰਨ ਤੋਂ ਕਤਰਾਉਂਦੀ ਹੈ।'' ਪ੍ਰਿਯੰਕਾ ਨੇ ਜਿਸ ਰਿਪੋਰਟ ਦਾ ਹਵਾਲਾ ਦਿੱਤਾ, ਉਸ ਅਨੁਸਾਰ ਦੇਸ਼ 'ਚ ਬੀਤੇ 5 ਸਾਲਾਂ 'ਚ 3.64 ਕਰੋੜ ਨੌਕਰੀਆਂ ਸਿਰਫ਼ 7 ਪ੍ਰਮੁੱਖ ਖੇਤਰਾਂ 'ਚ ਹੀ ਜਾ ਚੁਕੀਆਂ ਹਨ। ਇਨ੍ਹਾਂ 'ਚ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਸ਼ਾਮਲ ਹਨ। ਜ਼ਿਆਦਾਤਰ 3.5 ਕਰੋੜ ਨੌਕਰੀਆਂ ਕੱਪੜਾ ਉਦਯੋਗ ਖੇਤਰ ਦੀਆਂ ਹਨ।

DIsha

This news is Content Editor DIsha