ਜਾਮੀਆ ਦੀ ਘਟਨਾ ''ਤੇ ਬੋਲੀ ਪ੍ਰਿਯੰਕਾ- ਜਦੋਂ ਮੰਤਰੀ ਹੀ ਉਕਸਾਉਣਗੇ ਤਾਂ ਇਹ ਸਭ ਮੁਮਕਿਨ ਹੈ

01/30/2020 6:01:00 PM

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜਾਮੀਆ ਮਿਲੀਆ ਇਸਲਾਮੀਆ ਕੈਂਪਸ ਦੇ ਬਾਹਰ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਇਕ ਨੌਜਵਾਨ ਵਲੋਂ ਗੋਲੀ ਚਲਾਉਣ ਦੀ ਘਟਨਾ ਨੂੰ ਲੈ ਕੇ ਵੀਰਵਾਰ ਨੂੰ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਕਿਹਾ ਕਿ ਜਦੋਂ ਸਰਕਾਰ ਦੇ ਮੰਤਰੀ ਅਤੇ ਨੇਤਾ ਲੋਕਾਂ ਨੂੰ ਉਕਸਾਉਣਗੇ ਤਾਂ ਇਹ ਸਭ ਹੋਣਾ ਮੁਮਕਿਨ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਕਿਵੇਂ ਦਿੱਲੀ ਬਣਾਉਣਾ ਚਾਹੁੰਦੇ ਹਨ ਅਤੇ ਉਹ ਵਿਕਾਸ ਨਾਲ ਖੜ੍ਹੇ ਹਨ ਜਾਂ ਫਿਰ ਅਰਾਜਕਤਾ ਨਾਲ ਖੜ੍ਹੇ ਹਨ?

ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਜਦੋਂ ਭਾਜਪਾ ਸਰਕਾਰ ਦੇ ਮੰਤਰੀ ਅਤੇ ਨੇਤਾ ਲੋਕਾਂ ਨੂੰ ਗੋਲੀ ਮਾਰਨ ਲਈ ਉਕਸਾਉਣਗੇ, ਭੜਕਾਊ ਭਾਸ਼ਣ ਦੇਣਗੇ, ਉਦੋਂ ਇਹ ਸਭ ਹੋਣਾ ਮੁਮਕਿਨ ਹੈ।'' ਉਨ੍ਹਾਂ ਨੇ ਸਵਾਲ ਕੀਤਾ,''ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਦੀ ਦਿੱਲੀ ਬਣਾਉਣਾ ਚਾਹੁੰਦੇ ਹਨ? ਉਹ ਹਿੰਸਾ ਨਾਲ ਖੜ੍ਹੇ ਹਨ ਜਾਂ ਅਹਿੰਸਾ ਨਾਲ? ਉਹ ਵਿਕਾਸ ਨਾਲ ਖੜ੍ਹੇ ਹਨ ਜਾਂ ਅਰਾਜਕਤਾ ਨਾਲ?''

ਦੱਸਣਯੋਗ ਹੈ ਕਿ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਇਕ ਸਮੂਹ 'ਤੇ ਇਕ ਵਿਅਕਤੀ ਨੇ ਪਿਸਤੌਲ ਨਾਲ ਗੋਲੀ ਚੱਲਾ ਦਿੱਤੀ ਅਤੇ ਹਥਿਆਰ ਲਹਿਰਾਉਂਦੇ ਹੋਏ ਆਰਾਮ ਨਾਲ ਨਿਕਲ ਗਿਆ। ਪੁਲਸ ਦੀ ਭਾਰੀ ਗਿਣਤੀ 'ਚ ਤਾਇਨਾਤੀ ਦਰਮਿਆਨ ਉਸ ਨੇ 'ਯੇ ਲੋ ਆਜ਼ਾਦੀ' ਦਾ ਨਾਅਰਾ ਵੀ ਲਗਾਇਆ। ਹਾਲਾਂਕਿ ਬਾਅਦ 'ਚ ਵਿਅਕਤੀ ਨੂੰ ਪੁਲਸ ਨੇ ਫੜ ਕੇ ਹਿਰਾਸਤ 'ਚ ਲੈ ਲਿਆ।

DIsha

This news is Content Editor DIsha