ਇੰਦਰਾ ਗਾਂਧੀ ਦੀ ਪੋਤੀ ਹਾਂ, ਸੱਚ ਬੋਲਣ ਤੋਂ ਨਹੀਂ ਡਰਦੀ : ਪ੍ਰਿਯੰਕਾ

06/26/2020 11:51:21 AM

ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪੋਤੀ ਹੈ ਅਤੇ ਸੱਚ ਬੋਲਣ ਤੋਂ ਕਦੇ ਡਰਦੀ ਨਹੀਂ ਹੈ, ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਫਿਜ਼ੂਲ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਪ੍ਰਿਯੰਕਾ ਨੇ ਟਵੀਟ ਕੀਤਾ ਕਿ ਜਨਤਾ ਦੇ ਇਕ ਸੇਵਕ ਦੇ ਰੂਪ 'ਚ ਮੇਰਾ ਕਰਤੱਵ ਉੱਤਰ ਪ੍ਰਦੇਸ਼ ਦੀ ਜਨਤਾ ਦੇ ਪ੍ਰਤੀ ਹੈ ਅਤੇ ਉਹ ਕਰਤੱਵ ਸੱਚਾਈ ਨੂੰ ਉਨ੍ਹਾਂ ਦੇ ਸਾਹਮਣੇ ਰੱਖਣ ਦਾ ਹੈ। ਕਿਸੇ ਸਰਕਾਰੀ ਪ੍ਰਚਾਰ ਨੂੰ ਅੱਗੇ ਰੱਖਣਾ ਨਹੀਂ ਹੈ।

PunjabKesariਉੱਤਰ ਪ੍ਰਦੇਸ਼ ਸਰਕਾਰ ਆਪਣੇ ਹੋਰ ਵਿਭਾਗਾਂ ਵਲੋਂ ਮੈਨੂੰ ਫਿਜ਼ੂਲ ਦੀਆਂ ਧਮਕੀਆਂ ਦੇ ਕੇ ਆਪਣਾ ਸਮਾਂ ਬਰਬਾਦ ਕਰ ਰਹੀ ਹੈ, ਜੋ ਵੀ ਕਾਰਵਾਈ ਕਰਨਾ ਚਾਹੁੰਦੇ ਹੋ, ਬੇਸ਼ੱਕ ਕਰੋ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਨੇ ਕਿਹਾ,''ਮੈਂ ਸੱਚਾਈ ਸਾਹਮਣੇ ਰੱਖਦੀ ਰਹਾਂਗੀ। ਮੈਂ ਇੰਦਰਾ ਗਾਂਧੀ ਦੀ ਪੋਤੀ ਹਾਂ, ਕੁਝ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰ੍ਹਾਂ ਭਾਜਪਾ ਦੀ ਅਣਐਲਾਨ ਬੁਲਾਰਾ ਨਹੀਂ।''


DIsha

Content Editor

Related News