ਯੋਗੀ ਸਰਕਾਰ ਦੀ ਬਿਜ਼ਨੈੱਸ ਰੈਕਿੰਗ ''ਤੇ ਪ੍ਰਿਯੰਕਾ ਗਾਂਧੀ ਨੇ ਕੱਸਿਆ ਤੰਜ਼

09/08/2020 2:27:29 PM

ਲਖਨਊ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਰੋਬਾਰ 'ਚ ਸੌਖ ਲਈ ਹਾਲ ਹੀ ਜਾਰੀ ਸੂਬਿਆਂ ਦੀ ਸੂਚੀ 'ਚ ਉੱਤਰ ਪ੍ਰਦੇਸ਼ ਦੇ 10 ਨੰਬਰ ਦੀ ਛਾਲ 'ਤੇ ਤੰਜ਼ ਕੱਸਿਆ। ਪ੍ਰਿਯੰਕਾ ਨੇ ਕਿਹਾ ਕਿ ਈਜ਼ ਆਫ਼ ਡੂਇੰਗ ਬਿਜ਼ਨੈੱਸ 'ਤੇ ਯੋਗੀ ਸਰਕਾਰ ਵੈਸੇ ਹੀ ਆਪਣੀ ਪਿੱਠ ਥੱਪਥਪਾ ਰਹੀ ਹੈ, ਜਿਵੇਂ ਉਹ ਲਾਪਤਾ ਐੱਮ.ਓ.ਯੂ. ਦੇ ਜ਼ੋਰ 'ਤੇ ਨਿਵੇਸ਼ ਕਰਵਾਉਣ ਦਾ ਦਾਅਵਾ ਕਰਦੀ ਹੈ। ਪ੍ਰਿਯੰਕਾ ਨੇ ਮੰਗਲਵਾਰ ਨੂੰ ਟਵੀਟ ਕੀਤਾ,''ਈਜ਼ ਆਫ਼ ਡੂਇੰਗ ਬਿਜ਼ਨੈੱਸ 'ਤੇ ਯੂ.ਪੀ. ਸਰਕਾਰ ਦਾ ਖੁਦ ਦੀ ਪਿੱਠ ਥਾਪੜਨਾ ਅਜਿਹਾ ਹੈ, ਜਿਵੇਂ ਲਾਪਤਾ ਐੱਮ.ਓ.ਯੀ. ਦੇ ਜ਼ੋਰ 'ਤੇ ਨਿਵੇਸ਼ ਕਰਵਾਉਣਾ। ਪ੍ਰਦੇਸ਼ 'ਚ ਉਦਯੋਗ ਧੰਦੇ ਬੰਦ ਹੋ ਰਹੇ ਹਨ। ਫੈਕਟਰੀਆਂ 'ਚ ਤਾਲਾ ਹੈ, ਬੁਨਕਰ ਕਰਘਾ ਵੇਚ ਰਹੇ ਹਨ।''
ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਲਿਖਿਆ,''ਅਸਲ 'ਚ ਇੱਥੇ ਸਿਰਫ਼ ਈਜ਼ ਆਫ਼ ਡੂਇੰਗ ਕ੍ਰਾਈਮ ਅਤੇ ਈਜ਼ ਆਫ਼ ਡੂਇੰਗ ਘਪਲਾ ਹੈ।'' ਦੱਸਣਯੋਗ ਹੈ ਕਿ ਉੱਦਮੀਆਂ ਅਤੇ ਨਿਵੇਸ਼ਕਾਂ ਦੇ ਫੀਡਬੈੱਕ ਦੇ ਆਧਾਰ 'ਤੇ ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀ.ਪੀ.ਆਈ.ਆਈ.ਟੀ.) ਨੇ 5 ਸਤੰਬਰ ਨੂੰ ਈਜ਼ ਆਫ਼ ਡੂਇੰਗ ਬਿਜ਼ਨੈੱਸ ਦੀ ਰੈਂਕਿੰਗ ਜਾਰੀ ਕੀਤੀ ਸੀ, ਜਿਸ 'ਚ ਉੱਤਰ ਪ੍ਰਦੇਸ਼ ਨੇ 10ਵੇਂ ਨੰਬਰ ਦਾ ਸੁਧਾਰ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਦੇਸ਼ ਨੇ ਗੁਜਰਾਤ, ਤੇਲੰਗਾਨਾ, ਰਾਜਸਥਾਨ, ਮਹਾਸ਼ਾਟਰ ਆਦਿ ਕਈ ਮੋਹਰੀ ਸੂਬਿਆਂ ਪਿੱਛੇ ਛੱਡਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਈਜ਼ ਆਫ਼ ਡੂਇੰਗ ਬਿਜ਼ਨੈੱਸ ਦੀ ਮੌਜੂਦਾ ਰੈਂਕਿੰਗ ਕੀਤੀ ਗਈ ਹੈ।

DIsha

This news is Content Editor DIsha