ਭਾਜਪਾ ਦਾ ਏਜੰਡਾ ਹੈ, 'ਲੋਕਾਂ ਨੂੰ ਲੜਾਓ ਤੇ ਆਪਣੀ ਅਸਫ਼ਲਤਾ ਨੂੰ ਲੁਕਾਓ': ਸੋਨੀਆ

12/14/2019 3:10:42 PM

ਨਵੀਂ ਦਿੱਲੀ—ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਦੇਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਕਠੋਰ ਸੰਘਰਸ਼ ਕਰਨਾ ਹੋਵੇਗਾ। ਬੇਰੋਜ਼ਗਾਰੀ ਦਾ ਮਾਹੌਲ ਹੈ, ਨੌਜਵਾਨ ਨੌਕਰੀ ਲਈ ਭਟਕ ਰਹੇ ਹਨ। ਕਿਸਾਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਉਨ੍ਹਾਂ ਨੂੰ ਖੇਤੀ ਲਈ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਇਸ ਸਮੇਂ ਦੇਸ਼ 'ਚ ਅੰਧੇਰ ਨਗਰੀ, ਚੌਪਟ ਰਾਜਾ ਵਰਗਾ ਮਾਹੌਲ ਬਣਿਆ ਹੋਇਆ ਹੈ। ਪੂਰਾ ਦੇਸ਼ ਪੁੱਛ ਰਿਹਾ ਹੈ ਕਿ 'ਸਭ ਕਾ ਸਾਥ, ਸਭ ਕਾ ਵਿਕਾਸ' ਕਿੱਥੇ ਹੈ। ਸਾਡੀ ਭਾਵ ਦੇਸ਼ ਦੇ ਨਾਗਰਿਕਾਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਘਰਾਂ ਤੋਂ ਬਾਹਰ ਨਿਕਲ ਕੇ ਇਸ ਦੇ ਖਿਲਾਫ ਅੰਦੋਲਨ ਕਰੀਏ। ਦੱਸ ਦੇਈਏ ਕਿ ਅੱਜ ਭਾਵ ਸ਼ਨੀਵਾਰ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਕਾਂਗਰਸ ਬਚਾਓ ਰੈਲੀ' 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐੱਨ.ਡੀ.ਏ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।

ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਅੱਜ ਦਾ ਮਾਹੌਲ ਅਜਿਹਾ ਹੋ ਗਿਆ ਕਿ ਜਦੋਂ ਮਰਜੀ ਧਾਰਾ ਬਦਲ ਦਿਓ, ਸੂਬੇ ਦਾ ਦਰਜ ਬਦਲ ਦਿਓ ਜਾਂ ਕੋਈ ਵੀ ਬਿੱਲ ਪਾਸ ਕਰ ਦਿਓ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਇਹ ਲੋਕ ਜੋ ਨਾਗਰਿਕਤਾ ਕਾਨੂੰਨ ਲਿਆਏ ਹਨ, ਉਹ ਭਾਰਤ ਦਾ ਆਤਮਾ ਨੂੰ ਤਾਰ-ਤਾਰ ਕਰ ਦੇਵੇਗਾ ਜਿਵੇ ਆਸਾਮ ਅਤੇ ਪੂਰਬ-ਉਤਰ 'ਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਦੇ ਹੋਏ ਸੋਨੀਆ ਗਾਂਧੀ ਨੇ ਕਿਹਾ, '' ਇਨ੍ਹਾਂ ਦਾ ਏਜੰਡਾ ਹੈ ਕਿ ਲੋਕਾਂ ਨੂੰ ਲੜਾਓ ਅਤੇ ਆਪਣੀ ਅਸਫਲਤਾ ਨੂੰ ਛੁਪਾਓ।'' ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਮੋਦੀ-ਸ਼ਾਹ ਨੂੰ ਦੱਸੋ ਕਿ ਦੇਸ਼ ਬਚਾਉਣ ਲਈ ਅਸੀਂ ਕੋਈ ਵੀ ਸੰਘਰਸ਼ ਕਰਨ ਲਈ ਤਿਆਰ ਹਾਂ।


Iqbalkaur

Content Editor

Related News