ਕਾਂਗਰਸ ਨੂੰ ਨਹੀਂ ਮਿਲ ਰਿਹਾ ਨਵਾਂ ਪ੍ਰਧਾਨ, ਵਿਦੇਸ਼ ਯਾਤਰਾ ''ਤੇ ਨਿਕਲੇ ਰਾਹੁਲ ਗਾਂਧੀ

07/18/2019 11:19:55 AM

ਨਵੀਂ ਦਿੱਲੀ— ਕਾਂਗਰਸ ਪਾਰਟੀ ਦੀ ਲੀਡਰਸ਼ਿਪ ਕੌਣ ਕਰੇਗਾ, ਇਸ ਨੂੰ ਲੈ ਕੇ ਸ਼ੱਕ ਹਾਲੇ ਵੀ ਬਰਕਰਾਰ ਹੈ। ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਅਸਤੀਫ਼ਾ ਦੇ ਚੁਕੇ ਹਨ ਅਤੇ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਜਲਦ ਹੀ ਕੋਈ ਪ੍ਰਧਾਨ ਲੱਭ ਲਵੇ। ਉੱਥੇ ਹੀ ਪਾਰਟੀ ਇਸ ਮੁੱਦੇ ਦਾ ਹੱਲ ਕੱਢਣ 'ਚ ਅਸਮਰੱਥ ਲੱਗ ਰਹੀ ਹੈ। ਰਾਹੁਲ ਦੀ ਇਕ ਹਫ਼ਤੇ ਲਈ ਵਿਦੇਸ਼ ਯਾਤਰਾ 'ਤੇ ਜਾਣ ਦੀ ਯੋਜਨਾ ਹੈ। ਇਸ 'ਤੇ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਉਹ ਆਪਣੇ ਲਈ ਨਵਾਂ ਪ੍ਰਧਾਨ ਚੁਣਨ ਲਈ ਅਣ-ਅਧਿਕਾਰਤ ਤੌਰ 'ਤੇ ਤੈਅ ਕੀਤੀ ਗਈ 20 ਜੁਲਾਈ ਦੀ ਡੈੱਡਲਾਈਨ ਨੂੰ ਪੂਰਾ ਨਹੀਂ ਕਰ ਸਕਣਗੇ। ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ,''ਕਿਸੇ ਦੇ ਨਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ।'' ਪਾਰਟੀ ਦੇ ਨੇਤਾ ਨੇ ਦੱਸਿਆ ਕਿ ਜਦੋਂ ਤੱਕ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਪ੍ਰਧਾਨ ਅਹੁਦੇ ਨੂੰ ਨਹੀਂ ਸੰਭਾਲਦਾ ਹੈ, ਉਦੋਂ ਤੱਕ ਕਿਸੇ ਸੀਨੀਅਰ ਖਾਸ ਤੌਰ 'ਤੇ ਦਲਿਤ ਦੇ ਹੱਥ 'ਚ ਕਾਂਗਰਸ ਦੀ ਕਮਾਨ ਦਿੱਤੇ ਜਾਣ ਦਾ ਸੁਝਾਅ ਸੀ ਪਰ ਕਈ ਪਰੇਸ਼ਾਨੀਆਂ ਕਾਰਨ ਇਹ ਪੂਰਾ ਨਹੀਂ ਹੋ ਸਕਿਆ। ਕੁਝ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਨੌਜਵਾਨ ਨੂੰ ਪ੍ਰਧਾਨ ਬਣਾਉਣਾ ਚਾਹੀਦਾ।

ਸੀਨੀਅਰ ਦੀ ਬਜਾਏ ਨੌਜਵਾਨ ਨੂੰ ਦਿੱਤੀ ਜਾਵੇ ਪਾਰਟੀ ਦੀ ਲੀਡਰਸ਼ਿਪ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 2 ਵਾਰ ਜਨਤਕ ਤੌਰ 'ਤੇ ਕਿਹਾ ਹੈ ਕਿ ਸੀਨੀਅਰ ਦੀ ਬਜਾਏ ਕਿਸੇ ਨੌਜਵਾਨ ਨੂੰ ਪਾਰਟੀ ਦੀ ਲੀਡਰਸ਼ਿਪ ਕਰਨੀ ਚਾਹੀਦੀ ਹੈ। ਪਾਰਟੀ ਦੀ ਕਮਾਨ ਸੰਭਾਲਣ ਲਈ ਮੋਤੀਲਾਲ ਵੋਰਾ ਦਾ ਨਾਂ ਸਾਹਮਣੇ ਆਇਆ ਸੀ ਪਰ ਗੱਲ ਨਹੀਂ ਬਣੀ। ਦਬਾਅ ਅਤੇ ਵਿਰੋਧ ਦਰਮਿਆਨ ਪਾਰਟੀ ਦੇ ਪ੍ਰਬੰਧਕ ਪ੍ਰਧਾਨ ਦੀ ਨਿਯੁਕਤੀ ਨੂੰ 2-3 ਮਹੀਨੇ ਲਈ ਟਾਲ ਕੇ ਅਹੁਦੇ ਲਈ ਚੋਣਾਂ ਕਰਵਾਉਣੀਆਂ ਚਾਹੁੰਦੇ ਹਨ। ਯੋਜਨਾ ਅਨੁਸਾਰ ਸੰਗਠਨ ਦੇ ਇੰਚਾਰਜ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੂੰ ਹੋਰ ਅਹੁਦਾ ਅਧਿਕਾਰੀਆਂ ਅਤੇ ਕਾਂਗਰਸ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਰਾਹੀਂ ਨਿਯਮਿਤ ਮੁੱਦਿਆਂ ਨੂੰ ਸੁਲਝਾਉਣ ਲਈ ਅਧਿਕ੍ਰਿਤ ਕੀਤਾ ਜਾ ਸਕਦਾ ਹੈ ਪਰ ਇਸ ਗੱਲ 'ਚ ਸ਼ੱਕ ਹੈ ਕਿ ਇਹ ਤਿਆਰੀ ਪੂਰੀ ਹੋਵੇਗੀ ਜਾਂ ਨਹੀਂ, ਕਿਉਂਕਿ ਕੁਝ ਰਾਜਾਂ 'ਚ ਚੋਣਾਂ ਹੋਣੀਆਂ ਹਨ ਅਤੇ ਪਾਰਟੀ ਦੇ ਸਾਹਮਣੇ ਚੁਣੌਤੀਆਂ ਖੜ੍ਹੀਆਂ ਹਨ। ਜਿਸ 'ਚ ਰਾਜ ਇਕਾਈਆਂ 'ਚ ਗੁਟਬਾਜ਼ੀ ਅਤੇ ਅਸੰਤੋਸ਼ ਸ਼ਾਮਲ ਹੈ।


DIsha

Content Editor

Related News