ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਆਗਾਜ਼ ਅੱਜ, 150 ਦਿਨਾਂ ਤੱਕ ਚੱਲੇਗੀ 3500 ਕਿ. ਮੀ. ਯਾਤਰਾ

09/07/2022 12:23:45 PM

ਸ਼੍ਰੀਪੇਰੰਬਦੂਰ (ਤਾਮਿਲਨਾਡੂ)- ਕਾਂਗਰਸ ਅੱਜ ਤੋਂ ਯਾਨੀ ਕਿ ਬੁੱਧਵਾਰ ਤੋਂ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ਼੍ਰੀਪੇਰੰਬਦੂਰ ਪਹੁੰਚੇ। ਉਨ੍ਹਾਂ ਨੇ ਇੱਥੇ ਰਾਜੀਵ ਗਾਂਧੀ ਦੀ ਸਮਾਰਕ ’ਤੇ ਪਹੁੰਚ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰਾਰਥਨਾ ਸਭਾ ’ਚ ਸ਼ਾਮਲ ਹੋਏ। ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ’ਚ 3 ਦਹਾਕੇ ਪਹਿਲਾਂ ਇਕ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਕਰ ਕੇ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ। ਓਧਰ ਰਾਹੁਲ ਗਾਂਧੀ ਨੇ ਆਪਣੇ ਪਿਤਾ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਆਪਣੇ ਪਿਤਾ ਦੀ ਯਾਦਗਾਰ ’ਤੇ ਇਕ ਬੂਟਾ ਵੀ ਲਾਇਆ।

ਇਹ ਵੀ ਪੜ੍ਹੋ- SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ

ਦੱਸ ਦੇਈਏ ਕਿ ਮਿਸ਼ਨ 2024 ਤੋਂ ਪਹਿਲਾਂ ਕਾਂਗਰਸ ਇਸ ਯਾਤਰਾ ਜ਼ਰੀਏ ਪਾਰਟੀ ’ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ’ਚ ਜੁੱਟ ਗਈ ਹੈ। ਰਾਹੁਲ ਗਾਂਧੀ ਸ਼ਾਮ ਨੂੰ ਕੰਨਿਆਕੁਮਾਰੀ ਦੇ ਸਮੁੰਦਰੀ ਤੱਟ ਨੇੜੇ ਇਕ ਜਨਸਭਾ ਨੂੰ ਸੰਬੋਧਿਤ ਕਰਨਗੇ ਅਤੇ ਇਸ ਦੇ ਨਾਲ ਹੀ ਯਾਤਰਾ ਦੀ ਰਸਮੀ ਤੌਰ ’ਤੇ ਸ਼ੁਰੂਆਤ ਹੋਵੇਗੀ। 

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ PM ਮੋਦੀ ਦੇ ਫ਼ੈਸਲੇ ਦੀ ਕੇਜਰੀਵਾਲ ਨੇ ਕੀਤਾ ਸ਼ਲਾਘਾ, ਨਾਲ ਹੀ ਰੱਖ ਦਿੱਤੀ ਇਹ ਮੰਗ

ਕਰੀਬ 3500 ਕਿਲੋਮੀਟਰ ਲੰਬੀ ਹੋਵੇਗੀ ਭਾਰਤ ਜੋੜੋ ਯਾਤਰਾ

ਦੱਸ ਦੇਈਏ ਕਿ ਭਾਰਤ ਜੋੜੋ ਯਾਤਰਾ ਕਰੀਬ 3500 ਕਿਲੋਮੀਟਰ ਲੰਬੀ ਹੋਵੇਗੀ। ਭਾਰਤ ਜੋੜੋ ਯਾਤਰਾ 12 ਸੂਬਿਆਂ ਤੋਂ ਹੋ ਕੇ ਲੰਘੇਗੀ। ਹਰ ਦਿਨ 21 ਕਿਲੋਮੀਟਰ ਪੈਦਲ ਚਲ ਕੇ 150 ਦਿਨ ’ਚ 3 ਹਜ਼ਾਰ 570 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਯਾਤਰਾ ਕਸ਼ਮੀਰ ਪਹੁੰਚੇਗੀ। ਇਹ ਪੈਦਲ ਯਾਤਰਾ 11 ਸਤੰਬਰ ਨੂੰ ਕੇਰਲ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਸੂਬੇ ਤੋਂ ਹੁੰਦੇ ਹੋਏ 30 ਸਤੰਬਰ ਨੂੰ ਕਰਨਾਟਕ ਪਹੁੰਚੇਗੀ। ਇਹ ਯਾਤਰਾ ਕਰਨਾਟਕ ’ਚ 21 ਦਿਨਾਂ ਤੱਕ ਚਲੇਗੀ ਅਤੇ ਉਸ ਤੋਂ ਬਾਅਦ ਉੱਤਰ ਵੱਲ ਹੋਰ ਸੂਬਿਆਂ ’ਚ ਜਾਵੇਗੀ।

ਇਹ ਵੀ ਪੜ੍ਹੋ-  ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

ਇਸ ਯਾਤਰਾ ’ਚ ਕਾਂਗਰਸ ਵਰਕਰਾਂ ਦੇ ਨਾਲ-ਨਾਲ ਆਮ ਜਨਤਾ ਵੀ ਜੁੜੇਗੀ

ਇਸ ਯਾਤਰਾ ’ਚ ਕਾਂਗਰਸ ਵਰਕਰਾਂ ਦੇ ਨਾਲ-ਨਾਲ ਆਮ ਜਨਤਾ ਵੀ ਜੁੜੇਗੀ। ਕਈ ਥਾਵਾਂ ’ਤੇ ਆਮ ਜਨ ਸਭਾ ਅਤੇ ਚੌਪਾਲ ਲਾਈ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਰਾਹੁਲ ਗਾਂਧੀ ਯਾਤਰਾ ਨੂੰ ਸਾਧਾਰਨ ਤਰੀਕੇ ਨਾਲ ਪੂਰਾ ਕਰਨਗੇ। ਉਹ ਕਿਸੇ ਪੰਜ ਸਿਤਾਰਾ ਹੋਟਲ ’ਚ ਨਹੀਂ ਠਹਿਰਣਗੇ। ਰਾਹੁਲ ਗਾਂਧੀ ਇਕ ਕੰਟੇਨਰ ’ਚ ਅਗਲੇ 150 ਦਿਨਾਂ ਤੱਕ ਰਹਿਣ ਵਾਲੇ ਹਨ। ਇਸੇ ਕੰਟੇਨਰ ’ਚ ਉਨ੍ਹਾਂ ਲਈ ਬੈੱਡ, ਵਾਸ਼ਰੂਮ ਦੀ ਵਿਵਸਥਾ ਕੀਤੀ ਗਈ ਹੈ। ਸਾਰੇ ਯਾਤਰੀ ਇਕ ਟੈਂਟ ’ਚ ਰਾਹੁਲ ਗਾਂਧੀ ਨਾਲ ਹੀ ਖਾਣਾ ਖਾਉਣਗੇ। 

ਇਹ ਵੀ ਪੜ੍ਹੋ-  ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ

Tanu

This news is Content Editor Tanu