ਮੋਦੀ-ਸ਼ਾਹ ਦੇ ਇਸ਼ਾਰਿਆਂ ''ਤੇ ਵਿਦਿਆਰਥੀਆਂ ''ਚ ਪੈਦਾ ਕੀਤਾ ਜਾ ਰਿਹੈ ਡਰ : ਕਾਂਗਰਸ

01/06/2020 12:55:30 PM

ਨਵੀਂ ਦਿੱਲੀ— ਕਾਂਗਰਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਐਤਵਾਰ ਰਾਤ ਹੋਈ ਹਿੰਸਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ। ਕਾਂਗਰਸ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਨਾਲ ਸਰਕਾਰ ਹਿੰਸਾ ਕਰ ਕੇ ਯੂਨੀਵਰਸਿਟੀਆਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਕਿਹਾ,''ਦੁਨੀਆ 'ਚ ਭਾਰਤ ਦੀ ਅਕਸ ਇਕ ਉਦਾਰ ਲੋਕਤੰਤਰੀ ਦੇਸ਼ ਦੀ ਹੈ। ਮੋਦੀ-ਸ਼ਾਹ ਦੇ ਗੁੰਡੇ ਯੂਨੀਵਰਸਿਟੀਆਂ 'ਚ ਭੰਨ-ਤੋੜ ਕਰ ਰਹੇ ਹਨ ਅਤੇ ਆਪਣੇ ਉੱਜਵਲ ਭਵਿੱਖ ਦੀਆਂ ਤਿਆਰੀਆਂ 'ਚ ਜੁਟੇ ਵਿਦਿਆਰਥੀਆਂ 'ਚ ਡਰ ਪੈਦਾ ਕੀਤਾ ਜਾ ਰਿਹਾ ਹੈ।'' ਪ੍ਰਿਯੰਕਾ ਨੇ ਕਿਹਾ ਕਿ ਏਮਜ਼ 'ਚ ਭਰਤੀ ਜੇ.ਐੱਨ.ਯੂ. ਦੇ ਜ਼ਖਮੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਦੱਸਿਆ ਇਕ ਡੰਡਿਆਂ ਤੇ ਹਥਿਆਰਾਂ ਨਾਲ ਲੈੱਸ ਗੁੰਡਿਆਂ ਨੇ ਕੈਂਪਸ 'ਚ ਦਾਖਲ ਹੋ ਕੇ ਹੰਗਾਮਾ ਕੀਤਾ, ਜਿਸ 'ਚ ਕਈ ਵਿਦਿਆਰਥੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਹਨ।

PunjabKesariਉੱਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇ.ਐੱਨ.ਯੂ. 'ਚ ਐਤਵਾਰ ਰਾਤ ਜੋ ਹਿੰਸਾ ਹੋਈ, ਉਹ ਮੋਦੀ-ਸ਼ਾਹ ਦੇ ਇਸ਼ਾਰਿਆਂ 'ਤੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ 'ਚ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਟੀਚਰਾਂ ਨੂੰ ਵੀ ਕੁੱਟਿਆ ਗਿਆ। ਕਾਂਗਰਸ ਨੇਤਾ ਉੱਦਿਤ ਰਾਜ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਘੰਟਿਆਂ ਤੱਕ ਚੱਲੇ ਹਿੰਸਾ ਦੇ ਇਸ ਮੰਜਰ ਨੂੰ ਨਜ਼ਦੀਕੀ ਨਾਲ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਹਮਲਾਵਰ 'ਖੱਬੇ ਪੱਖੀਆਂ ਨੂੰ ਮਾਰੋ' ਵਰਗੀਆਂ ਗੱਲ ਕਰ ਰਹੇ ਸਨ। ਉੱਦਿਤ ਰਾਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਘਟਨਾ ਦਾ ਵੀਡੀਓ ਵੀ ਹੈ।

PunjabKesari


DIsha

Content Editor

Related News