ਜਬਰ-ਜ਼ਿਨਾਹ ਦੇ ਦੋਸ਼ ’ਚ ਕਾਂਗਰਸੀ ਵਿਧਾਇਕ ਦਾ ਪੁੱਤਰ ਗ੍ਰਿਫ਼ਤਾਰ

01/09/2023 9:23:18 PM

ਜੈਪੁਰ (ਭਾਸ਼ਾ) : ਰਾਜਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਜੌਹਰੀ ਲਾਲ ਮੀਨਾ ਦੇ ਪੁੱਤਰ ਨੂੰ ਨਾਬਾਲਗ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ ’ਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਹੂਵਾ ਦੇ ਐੱਸ. ਐੱਚ. ਓ. ਜਤਿੰਦਰ ਸੋਲੰਕੀ ਨੇ ਦੱਸਿਆ ਕਿ ਵਿਧਾਇਕ ਦੇ ਪੁੱਤਰ ਦੀਪਕ ਉਰਫ਼ ਦਿਲੀਪ ਮੀਨਾ ਨੂੰ ਪੋਕਸੋ ਐਕਟ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਕਰ ਰਹੀ ਇਕ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 13 ਜਨਵਰੀ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਦੀਪਕ ਫਰਵਰੀ 2021 ’ਚ ਇਕ ਨਾਬਾਲਗ ਨਾਲ ਹੋਏ ਸਮੂਹਿਕ ਜਬਰ-ਜ਼ਿਨਾਹ ਦੇ ਮਾਮਲੇ ਦੇ ਤਿੰਨ ਮੁਲਜ਼ਮਾਂ ’ਚੋਂ ਇਕ ਹੈ।

ਇਹ ਵੀ ਪੜ੍ਹੋ : ਰਾਜਸਥਾਨ : ਅੰਗੀਠੀ ਦੇ ਧੂੰਏਂ ’ਚ ਦਮ ਘੁੱਟਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਦੀ ਮੌਤ

ਪੁਲਸ ਇਸ ਮਾਮਲੇ ’ਚ 2 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੋਕਸੋ ਅਦਾਲਤ ਦੇ ਨਿਰਦੇਸ਼ਾਂ ’ਤੇ ਦੀਪਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਮੂਹਿਕ ਜਬਰ-ਜ਼ਿਨਾਹ ਦੀ ਇਹ ਘਟਨਾ ਫਰਵਰੀ 2021 ’ਚ ਵਾਪਰੀ ਅਤੇ ਮਾਰਚ 2022 ’ਚ ਮਾਮਲਾ ਦਰਜ ਕਰਵਾਇਆ ਗਿਆ। ਸ਼ਿਕਾਇਤ ’ਚ ਦੋਸ਼ ਹੈ ਕਿ ਮੁਲਜ਼ਮ ਲੜਕੀ ਨੂੰ ਮਹਵਾ-ਮੰਡਾਵਰ ਰੋਡ ’ਤੇ ਸਥਿਤ ਇਕ ਹੋਟਲ ’ਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਬਲੈਕਮੇਲ ਕਰਨ ਲਈ ਉਸ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ ਸੀ।

Mandeep Singh

This news is Content Editor Mandeep Singh