ਇਸ ਮੰਤਰੀ ਨੇ ਗਰੀਬ ਬੱਚਿਆਂ ਨੂੰ 5 ਸਟਾਰ ਹੋਟਲ ''ਚ ਦਿੱਤੀ ਪਾਰਟੀ, ਹੋ ਰਹੀ ਤਾਰੀਫ਼

10/28/2019 10:30:54 AM

ਨਵੀਂ ਦਿੱਲੀ— ਦੇਸ਼ ਭਰ 'ਚ ਐਤਵਾਰ ਨੂੰ ਲੋਕਾਂ ਨੇ ਦੀਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦੀਵਾਲੀ ਦੀ ਰੌਣਕ ਦੇਖੀ ਗਈ। ਉੱਥੇ ਹੀ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਜੀਤੂ ਪਟਵਾਰੀ ਨੇ ਸਭ ਤੋਂ ਵੱਖ ਅੰਦਾਜ 'ਚ ਦੀਵਾਲੀ ਮਨਾਈ। ਇਸ ਮੌਕੇ ਉਨ੍ਹਾਂ ਨੇ ਫਾਈਵ ਸਟਾਰ ਹੋਟਲ 'ਚ ਗਰੀਬ ਬੱਚਿਆਂ ਨੂੰ ਖਾਣਾ ਖੁਆਇਆ। ਜੀਤੂ ਪਟਵਾਰੀ ਹਰ ਸਾਲ ਵੱਡੇ ਹੋਟਲ 'ਚ ਜਾ ਕੇ ਗਰੀਬ ਬੱਚਿਆਂ ਨਾਲ ਦੀਵਾਲੀ ਮਨਾਉਂਦੇ ਹਨ। ਇਸ ਸਾਲ ਵੀ ਉਨ੍ਹਾਂ ਨੇ ਇੰਦੌਰ ਦੇ ਰੇਡੀਸਨ ਹੋਟਲ 'ਚ ਅਨਾਥ ਅਤੇ ਬੇਸਹਾਰਾ ਬੱਚਿਆਂ ਨਾਲ ਉੱਥੇ ਦੀਵਾਲੀ ਮਨਾਈ।

PunjabKesariਜੀਤੂ ਪਟਵਾਰੀ ਨੇ ਬੱਚਿਆਂ ਨੂੰ 5 ਸਟਾਰ ਹੋਟਲ 'ਚ ਲਿਜਾ ਕੇ ਉਨ੍ਹਾਂ ਨਾਲ ਖਾਣਾ ਖਾਧਾ। ਨਾਲ ਹੀ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਹੋਸਟਲ 'ਚ ਰਹਿੰਦਾ ਹੈ। ਉਸ ਦਾ ਫੋਨ ਆਇਆ ਕਿ ਅੱਜ ਦੀਵਾਲੀ, ਕੀ ਅਸੀਂ ਬੱਚਿਆਂ ਨੇ ਹੋਟਲ 'ਚ ਸੈਲੀਬ੍ਰੇਸ਼ਨ ਨਹੀਂ ਕਰਾਂਗੇ। ਉਸ ਦੀ ਗੱਲ ਸੁਣਦੇ ਵੀ ਮੈਂ ਕਿਹਾ ਜ਼ਰੂਰ ਕਰਾਂਗੇ। ਇਸ ਤੋਂ ਬਾਅਦ ਬੱਚਿਆਂ ਨਾਲ ਰੇਡੀਸਨ ਆਇਆ ਅਤੇ ਇਕੱਠੇ ਭੋਜਨ ਕੀਤਾ।

PunjabKesari


DIsha

Content Editor

Related News