ਕਾਂਗਰਸ ਨੇ ਸੰਗਠਨ ''ਚ ਕੀਤਾ ਵੱਡਾ ਫੇਰਬਦਲ, ਨਵੀਂ CWC ''ਚ ਬਣਾਏ ਗਏ 22 ਮੈਂਬਰ

09/11/2020 9:53:50 PM

ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪਾਰਟੀ ਸੰਗਠਨ 'ਚ ਵੱਡਾ ਫੇਰਬਦਲ ਕਰਦੇ ਹੋਏ ਗੁਲਾਮ ਨਬੀ ਆਜ਼ਾਦ ਸਮੇਤ ਚਾਰ ਸੀਨੀਅਰ ਨੇਤਾਵਾਂ ਨੂੰ ਜਨਰਲ ਸਕੱਤਰ ਦੀ ਜ਼ਿੰਮੇਦਾਰੀ ਤੋਂ ਮੁਕਤ ਕਰ ਦਿੱਤਾ ਅਤੇ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਣ ਇਕਾਈ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦਾ ਵੀ ਪੁਨਰ ਗਠਨ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵਲੋਂ ਜਾਰੀ ਬਿਆਨ ਮੁਤਾਬਕ, ਆਜ਼ਾਦ, ਮੋਤੀਲਾਲ ਵੋਰਾ, ਅੰਬਿਕਾ ਸੋਨੀ ਅਤੇ ਮੱਲਿਕਾਰਜੁਨ ਖੜਗੇ ਨੂੰ ਜਨਰਲ ਸਕੱਤਰ ਅਹੁਦੇ ਤੋਂ ਆਜ਼ਾਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੂੰ ਸੰਗਠਨਾਤਮਕ ਬਦਲਾਅ ਲਈ ਪੱਤਰ ਲਿਖਣ ਵਾਲੇ 23 ਨੇਤਾਵਾਂ 'ਚ ਸ਼ਾਮਲ ਆਜ਼ਾਦ ਨੂੰ ਜਨਰਲ ਸਕੱਤਰ ਅਹੁਦੇ ਚੋਂ ਹਟਾਉਣ ਦੇ ਨਾਲ ਹੀ ਸੀ.ਡਬਲਿਊ.ਸੀ. 'ਚ ਸਥਾਨ ਦਿੱਤਾ ਗਿਆ ਹੈ। ਪਾਰਟੀ ਨੇ ਪੱਤਰ ਵਿਵਾਦ ਦੇ ਪਿਛੋਕੜ 'ਚ 24 ਅਗਸਤ ਨੂੰ ਹੋਈ ਸੀ.ਡਬਲਿਊ.ਸੀ. ਦੀ ਬੈਠਕ 'ਚ ਬਣੀ ਸਹਿਮਤੀ ਮੁਤਾਬਕ ਛੇ ਮੈਂਬਰੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਪਾਰਟੀ ਦੇ ਸੰਗਠਨ ਅਤੇ ਕੰਮਕਾਜ ਨਾਲ ਜੁੜੇ ਮਾਮਲਿਆਂ 'ਚ ਸੋਨੀਆ ਗਾਂਧੀ ਦਾ ਸਹਿਯੋਗ ਕਰੇਗੀ। ਇਸ ਵਿਸ਼ੇਸ਼ ਕਮੇਟੀ 'ਚ ਏ.ਕੇ. ਐਂਟਨੀ, ਅਹਿਮਦ ਪਟੇਲ, ਅੰਬਿਕਾ ਸੋਨੀ, ਕੇ.ਸੀ. ਵੇਣੁਗੋਪਾਲ, ਮੁਕੁਲ ਵਾਸਨਿਕ ਅਤੇ ਰਣਦੀਪ ਸਿੰਘ  ਸੁਰਜੇਵਾਲਾ ਸ਼ਾਮਲ ਹਨ। ਸੁਰਜੇਵਾਲਾ ਅਤੇ ਤਾਰਿਕ ਅਨਵਰ ਨੂੰ ਪਾਰਟੀ ਦਾ ਨਵਾਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

Inder Prajapati

This news is Content Editor Inder Prajapati