ਵੋਟਿੰਗ ਦੇ ਇਕ ਦਿਨ ਬਾਅਦ ਕਾਂਗਰਸ ਨੇਤਾ ਨੇ ਪਤਨੀ ਸਮੇਤ ਕੀਤੀ ਖੁਦਕੁਸ਼ੀ

12/11/2017 5:30:17 PM

ਰਾਜਕੋਟ— ਗੁਜਰਾਤ 'ਚ ਚੋਣਾਵੀ ਹੱਲਚੱਲ ਦਰਮਿਆਨ ਮੁੱਖ ਵਿਰੋਧੀ ਦਲ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਦੇਸ਼ ਸਕੱਤਰ ਹਰੇਸ਼ ਭਾਈ ਮੋਰੜੀਆ ਨੇ ਆਪਣੀ ਪਤਨੀ ਨਾਲ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀ ਵੀ.ਕੇ. ਗੜ੍ਹਵੀ ਨੇ ਦੱਸਿਆ ਕਿ ਸ਼ਹਿਰ ਦੇ ਭਗਤੀਨਗਰ ਥਾਣਾ ਖੇਤਰ 'ਚ ਦੇਵਪਰਾ ਰੋਡ ਨੇੜੇ ਮਾਹੇਸ਼ਵਰੀ ਸੋਸਾਇਟੀ ਦੇ ਆਪਣੇ ਘਰ 'ਚ 50 ਸਾਲਾ ਮੋਰੜੀਆ ਨੇ ਆਪਣੀ ਪਤਨੀ ਰਮਿਲਾਬੇਨ (47) ਨਾਲ ਖੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਜਦੋਂ ਇਹ ਘਟਨਾ ਹੋਈ ਤਾਂ ਉਨ੍ਹਾਂ ਦੇ ਘਰ 'ਚ ਕੋਈ ਨਹੀਂ ਸੀ। ਉਨ੍ਹਾਂ ਦਾ ਇਕ ਬੇਟਾ ਅਤੇ ਬੇਟੀ ਹੈ। ਦੋਵੇਂ ਵਿਆਹੇ ਹਨ। ਗੜ੍ਹਵੀ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮੋਰੜੀਆ ਇਕ ਸਥਾਨਕ ਨਿੱਜੀ ਸਕੂਲ 'ਚ ਪ੍ਰਿੰਸੀਪਲ ਵੀ ਸਨ।