ਦੁਖ਼ਦ ਖ਼ਬਰ: ‘ਭਾਰਤ ਜੋੜੋ ਯਾਤਰਾ’ ਦੌਰਾਨ ਕਾਂਗਰਸ ਨੇਤਾ ਦਾ ਦਿਹਾਂਤ, ਰਾਹੁਲ ਨੇ ਜਤਾਇਆ ਦੁੱਖ

11/08/2022 12:40:56 PM

ਮਹਾਰਾਸ਼ਟਰ- ‘ਭਾਰਤ ਜੋੜੋ ਯਾਤਰਾ’ ਦਰਮਿਆਨ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਯਾਤਰਾ ਦੌਰਾਨ ਇਕ ਕਾਂਗਰਸ ਨੇਤਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਮ੍ਰਿਤਕ ਨੇਤਾ ਦੀ ਪਛਾਣ ਸੇਵਾ ਦਲ ਦੇ ਸਕੱਤਰ ਜਨਰਲ ਕ੍ਰਿਸ਼ਨਕਾਂਤ ਪਾਂਡੇ ਦੇ ਰੂਪ ’ਚ ਹੋਈ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਯਾਤਰਾ ਦੌਰਾਨ ਆਖ਼ਰੀ ਸਮੇਂ ’ਚ ਉਨ੍ਹਾਂ ਨੇ ਹੱਥਾਂ ’ਚ ਤਿਰੰਗਾ ਫੜਿਆ ਹੋਇਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਨੇ ਪਾਰਟੀ ਦੇ ਇਕ ਹੋਰ ਸਹਿਯੋਗੀ ਨੂੰ ਤਿਰੰਗਾ ਸੌਂਪ ਦਿੱਤਾ ਅਤੇ ਇਸ ਮਗਰੋਂ ਉਹ ਡਿੱਗ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਤੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਰਾਹੁਲ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ, ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕ੍ਰਿਸ਼ਨਕਾਂਤ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਸੇਵਾ ਦਲ ਦੇ ਸਕੱਤਰ ਜਨਰਲ, ਕ੍ਰਿਸ਼ਨਕਾਂਤ ਪਾਂਡੇ ਜੀ ਦਾ ਦਿਹਾਂਤ ਪੂਰੇ ਕਾਂਗਰਸ ਪਰਿਵਾਰ ਲਈ ਬਹੁਤ ਦੁਖ਼ਦ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਮੈਂ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਅੱਜ, ਯਾਤਰਾ ਦੌਰਾਨ ਆਖ਼ਰੀ ਸਮੇਂ ’ਚ ਉਨ੍ਹਾਂ ਨੇ ਆਪਣੇ ਹੱਥਾਂ ’ਚ ਤਿਰੰਗਾ ਫੜਿਆ ਹੋਇਆ ਸੀ। ਦੇਸ਼ ਲਈ ਉਨ੍ਹਾਂ ਦਾ ਸਮਰਪਣ ਸਾਨੂੰ ਸਦਾ ਪ੍ਰੇਰਣਾ ਦਿੰਦਾ ਰਹੇਗਾ।

ਇਹ  ਵੀ ਪੜ੍ਹੋ-  ‘ਬਾਬਾ ਨਾਨਕ’ ਦੇ ਪ੍ਰਕਾਸ਼ ਪੁਰਬ ਮੌਕੇ DSGMC ਵਲੋਂ ਸਜਾਇਆ ਗਿਆ ਨਗਰ ਕੀਰਤਨ (ਵੇਖੋ ਤਸਵੀਰਾਂ)

ਦੱਸ ਦੇਈਏ ਕਿ ਭਾਰਤ ਦੀ ਸ਼ੁਰੂਆਤ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਸ਼ੁਰੂ ਕੀਤੀ ਗਈ ਹੈ। ਯਾਤਰਾ ਦੀ ਸ਼ੁਰੂਆਤ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਹੋਈ ਸੀ। ਯਾਤਰਾ 12 ਸੂਬਿਆਂ ਤੋਂ ਹੋ ਕੇ ਲੰਘੇਗੀ, ਜੋ ਕਿ ਜੰਮੂ ਅਤੇ ਕਸ਼ਮੀਰ ਵਿਚ ਖ਼ਤਮ ਹੋਵੇਗੀ। ਇਸ ਦੌਰਾਨ ਲੱਗਭਗ 150 ਦਿਨਾਂ ’ਚ 3500 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਪਾਰਟੀ ਦਾ ਮੰਨਣਾ ਹੈ ਕਿ ਯਾਤਰਾ ਤੋਂ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਪਾਰਟੀ ਨੂੰ ਫਾਇਦਾ ਹੋਵੇਗਾ।
 

Tanu

This news is Content Editor Tanu