ਰਾਹੁਲ ''ਤੇ ਕਪਿਲ ਸਿੱਬਲ ਦਾ ਤੰਜ਼ : ਅਸੀਂ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਾਂ

08/24/2020 1:35:48 PM

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ 'ਚ ਰਾਹੁਲ ਗਾਂਧੀ ਦੀ ਇਕ ਟਿੱਪਣੀ ਨੂੰ ਲੈ ਕੇ ਸੋਮਵਾਰ ਨੂੰ ਉਨ੍ਹਾਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਛਲੇ 30 ਸਾਲਾਂ 'ਚ ਭਾਜਪਾ ਦੇ ਪੱਖ 'ਚ ਕੋਈ ਬਿਆਨ ਨਹੀਂ ਦਿੱਤਾ, ਇਸ ਲਈ ਦੇ ਬਾਵਜੂਦ ਅਸੀਂ ਭਾਜਪਾ ਨੇਤਾ ਮਿਲੀਭਗਤ ਕਰ ਰਹੇ ਹਾਂ।'' ਸਿੱਬਲ ਨੇ ਬਤੌਰ ਵਕੀਲ ਕਾਂਗਰਸ ਨੂੰ ਸੇਵਾ ਦੇਣ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,''ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਾਂ। ਰਾਜਸਥਾਨ ਹਾਈ ਕੋਰਟ 'ਚ ਕਾਂਗਰਸ ਪਾਰਟੀ ਦਾ ਪੱਖ ਰੱਖਦੇ ਹੋਏ ਸਫ਼ਲ ਹੋਇਆ। ਮਣੀਪੁਰ 'ਚ ਭਾਜਪਾ ਨੂੰ ਸੱਤਾ ਤੋਂ ਬੇਦਖ਼ਲ ਕਰਨ ਲਈ ਪਾਰਟੀ ਦਾ ਪੱਖ ਰੱਖਿਆ।'' 

ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤੰਜ਼ ਕੱਸਦੇ ਹੋਏ ਲਿਖਿਆ,''ਪਿਛਲੇ 30 ਸਾਲਾਂ ਤੋਂ ਕਿਸੇ ਮੁੱਦੇ 'ਤੇ ਭਾਜਪਾ ਦੇ ਪੱਖ 'ਚ ਕੋਈ ਬਿਆਨ ਨਹੀਂ ਦਿੱਤਾ। ਫਿਰ ਵੀ ਅਸੀਂ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਾਂ।'' ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ 'ਚ ਅਗਵਾਈ ਦੇ ਮੁੱਦੇ 'ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿੱਖਣ ਵਾਲੇ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਦੋਂ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਅਤੇ ਸੋਨੀਆ ਗਾਂਧੀ ਅਸਵਸਥ ਸੀ ਤਾਂ ਉਸ ਸਮੇਂ ਅਜਿਹੀ ਚਿੱਠੀ ਕਿਉਂ ਲਿਖੀ ਗਈ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਸੀ.ਡਬਲਿਊ.ਸੀ. ਦੀ ਬੈਠਕ 'ਚ ਰਾਹੁਲ ਨੇ ਕਥਿਤ ਤੌਰ 'ਤੇ ਇਹ ਵੀ ਕਿਹਾ ਕਿ ਚਿੱਠੀ ਲਿਖਣ ਵਾਲੇ ਨੇਤਾ ਭਾਜਪਾ ਨਾਲ ਮਿਲੀਭਗਤ ਕਰ ਰਹੇ ਹਨ।


DIsha

Content Editor

Related News