ਕਾਂਗਰਸ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ

04/20/2019 4:55:58 PM

ਸ਼ਿਵਪੁਰੀ-ਕਾਂਗਰਸ ਜਨਰਲ ਸਕੱਤਰ ਅਤੇ ਗੁਨਾ-ਸ਼ਿਵਪੁਰੀ ਸੰਸਦੀ ਖੇਤਰ ਤੋਂ ਉਮੀਦਵਾਰ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਜ਼ਿਲਾ ਚੋਣ ਅਫਸਰ ਦਫਤਰ 'ਚ ਆਪਣਾ ਨਾਮਜ਼ਦਗੀ ਪੱਤਰ ਭਰਿਆ। ਸ਼੍ਰੀ ਸਿੰਧੀਆ ਨੇ ਅੱਜ ਦੁਪਹਿਰ ਸ਼ਿਵਪੁਰੀ ਜ਼ਿਲਾ ਚੋਣ ਅਫਸਰ ਦਫਤਰ ਪਹੁੰਚੇ। ਉਨ੍ਹਾਂ ਨੇ ਕੁਲੈਕਟਰ ਅਤੇ ਜ਼ਿਲਾ ਚੋਣ ਅਫਸਰ ਅਨੁਗ੍ਰਹਿ ਪੀ. ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਜਮਾਂ ਕਰਵਾਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰਿਯਾਦਰਸ਼ਨੀ ਰਾਜੇ ਸਿੰਧੀਆ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਸ਼੍ਰੀ ਸਿੰਧੀਆ ਨੇ ਗੁਨਾ ਤੋਂ ਸ਼ਿਵਪੁਰੀ ਤੱਕ ਰੋਡ ਸ਼ੋਅ ਕਰਦੇ ਹੋਏ ਦਫਤਰ ਤੱਕ ਪਹੁੰਚੇ।

ਦੱਸਿਆ ਜਾਂਦਾ ਹੈ ਕਿ ਇਸ ਸੰਸਦੀ ਸੀਟ 'ਤੇ 12 ਮਈ ਨੂੰ ਵੋਟਿੰਗ ਹੋਵੇਗੀ।ਇੱਥੇ 23 ਅਪ੍ਰੈਲ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਕ ਹੈ। ਭਾਰਤੀ ਜਨਤਾ ਪਾਰਟੀ ਨੇ ਇੱਥੇ ਕੇ. ਪੀ. ਯਾਦਵ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

Iqbalkaur

This news is Content Editor Iqbalkaur