ਇਸ ਨੇਤਾ ਦੀ ਬੇਟੀ ਕੋਲ ਹੈ 3 ਕਰੋੜ ਦੀ ''ਗੱਡੀ''

01/04/2018 10:56:43 PM

ਨਵੀਂ ਦਿੱਲੀ— ਗੁਜਰਾਤ ਚੋਣਾਂ 2017 'ਚ ਕਾਂਗਰਸ ਦੇ ਇੰਦਰਨੀਲ ਰਾਜਗੁਰੂ ਵਿਜੈ ਰੂਪਾਨੀ ਤੋਂ ਹਾਰ ਗਏ। ਇਹ 141 ਕਰੋੜ ਦੀ ਸੰਪਤੀ ਦੇ ਨਾਲ ਸਭ ਤੋਂ ਅਮੀਰ ਨੇਤਾ ਰਹੇ ਹਨ। ਉਨ੍ਹਾਂ ਦੀ ਬੇਟੀ ਕੋਲ 3 ਕਰੋੜ ਦੀ ਲੈਂਬਰਗਿਨੀ ਹੈ ਅਤੇ ਬੇਟੇ ਨੇ 4 ਲੱਖ ਦੇ ਪਾਲਤੂ ਜਾਨਵਰ ਪਾਲ ਰੱਖੇ ਹਨ। ਇੰਦਰਨੀਲ ਦੇ ਘਰ ਬੀ. ਐਮ. ਡਬਲਯੂ. ਤੋਂ ਲੈ ਕੇ ਮਾਰੂਤੀ ਵੈਨ ਅਤੇ ਟਰੈਕਟਰ ਤਕ ਵੀ ਹਨ।
ਬੇਟੀ ਦਰਸ਼ਨੀਲ ਰਾਜਗੁਰੂ ਸਭ ਤੋਂ ਮਹਿੰਗੀ ਕਾਰ ਲੈਂਬਰਗਿਨੀ ਦੀ ਮਾਲਕਣ ਹੈ। ਇਸ ਲਗਜ਼ਰੀ ਕਾਰ ਦੀ ਕੀਮਤ 2.75 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਕੋਲ 9.6 ਲੱਖ ਰੁਪਏ ਦੀ ਵਾਕਸਵੈਗਨ ਪੋਲੋ ਕਾਰ ਵੀ ਹੈ।
ਖੁਦ ਇੰਦਰਨੀਲ ਕੋਲ 87 ਲੱਖ ਦੀ ਲੈਂਡ ਰੋਵਰ, 34 ਲੱਖ ਦੀ ਬੀ. ਐਮ. ਡਬਲਯੂ., 23 ਲੱਖ ਦੀ ਵਾਕਸਵੈਗਨ ਬੀਟਲ ਅਤੇ 19 ਲੱਖ ਦੀ ਟੋਇਟਾ ਕ੍ਰੇਮੀ ਸਮੇਤ 11 ਕਾਰਾਂ ਹਨ। ਕਾਰਾਂ ਦੇ ਜਖੀਜੇ 'ਚ 95 ਹਜ਼ਾਰ ਦੀ ਮਾਰੂਤੀ ਵੈਨ ਵੀ ਸ਼ਾਮਲ ਹੈ। ਕਾਂਗਰਸ ਦੇ ਉਮੀਦਵਾਰ ਬਣ ਕੇ ਉਤਰੇ ਬਿਜ਼ਨੈਸਮੈਨ ਇੰਦਰਨੀਲ ਰਾਜਗੁਰੂ ਸਿਰਫ 12 ਵੀ ਪਾਸ ਹਨ। ਰਾਜਕੋਟ 'ਚ ਉਨ੍ਹਾਂ ਦਾ ਸੰਜੇਰਾਮ ਨਾਂ ਦਾ ਹੋਟਲ ਹੈ। ਉਨ੍ਹਾਂ ਦੇ ਬਿਜ਼ਨੈਸ 'ਚ ਉਨ੍ਹਾਂ ਦੀ ਵਾਈਫ ਦਰਸ਼ਨਾਬੇਨ ਵੀ ਪਾਰਟਨਰ ਹੈ।


Related News