ਆਸਾਮ ਨੂੰ ਨਾਗਪੁਰ ਅਤੇ RSS ਦੇ ਚੱਡੀਵਾਲੇ ਨਹੀਂ ਚਲਾਉਣਗੇ : ਰਾਹੁਲ ਗਾਂਧੀ

12/28/2019 3:41:08 PM

ਗੁਹਾਟੀ— ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਸ਼ਨੀਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਨਾਗਰਿਕਤਾ ਕਾਨੂੰਨ ਅਤੇ ਐੱਨ.ਆਰ.ਸੀ. ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਗੁਹਾਟੀ 'ਚ ਰਾਹੁਲ ਨੇ ਕੇਂਦਰ ਸਰਕਾਰ ਅਤੇ ਆਰ.ਐੱਸ.ਐੱਸ. 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਆਸਾਮ 'ਚ ਨਾਗਪੁਰ ਅਤੇ ਆਰ.ਐੱਸ.ਐੱਸ. ਦੇ ਚੱਡੀਵਾਲੇ ਨਹੀਂ ਚੱਲਣਗੇ। ਇਸ ਨੂੰ ਆਸਾਮ ਦੀ ਜਨਤਾ ਚਲਾਏਗੀ। ਰਾਹੁਲ ਨੇ ਸੀ.ਏ.ਏ. ਵਿਰੋਧੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ 'ਚ ਇਕ ਵਾਰ ਫਿਰ ਨੋਟਬੰਦੀ ਵਰਗਾ ਮਾਹੌਲ ਹੋ ਗਿਆ ਹੈ। 

ਭਾਜਪਾ ਸਿਰਫ਼ ਨਫ਼ਰਤ ਫੈਲਾਉਂਦੀ ਹੈ
ਉੱਥੇ ਹੀ ਲਖਨਊ 'ਚ ਪ੍ਰਿਯੰਕਾ ਗਾਂਧੀ ਨੇ ਸੀ.ਏ.ਏ. ਦੇ ਮੁੱਦੇ 'ਤੇ ਮੋਦੀ ਸਰਕਾਰ ਨੂੰ ਕਾਇਰ ਕਰਾਰ ਦਿੱਤਾ। ਗੁਹਾਟੀ 'ਚ ਰਾਹੁਲ ਗਾਂਧੀ ਨੇ ਕਿਹਾ,''ਇਹ ਸਭ ਮਾਹੌਲ ਕਿਉਂ ਹੈ? ਮੈਂ ਦੱਸਦਾ ਹਾਂ, ਇਸ ਲਈ ਕਿ ਇਨ੍ਹਾਂ ਦਾ (ਭਾਜਪਾ ਸਰਕਾਰ) ਟੀਚਾ ਹੈ ਕਿ ਆਸਾਮ ਦੀ ਜਨਤਾ ਨੂੰ ਲੜਾਓ, ਹਿੰਦੁਸਤਾਨ ਦੀ ਜਨਤਾ ਨੂੰ ਲੜਾਓ। ਇਹ ਜਿੱਥੇ ਵੀ ਜਾਂਦੇ ਹਨ, ਉੱਥੇ ਸਿਰਫ਼ ਨਫ਼ਰਤ ਹੀ ਫੈਲਾਉਂਦੇ ਹਨ ਪਰ ਆਸਾਮ ਨਫ਼ਰਤ ਤੋਂ ਅੱਗੇ ਨਹੀਂ ਵਧੇਗਾ। ਗੁੱਸੇ 'ਚ ਅੱਗੇ ਨਹੀਂ ਵਧੇਗਾ। ਇਹ ਪਿਆਰ ਨਾਲ ਅੱਗੇ ਵਧੇਗਾ।''

ਮੋਦੀ ਨੇ ਅਰਥ ਵਿਵਸਥਾ ਨੂੰ ਨਸ਼ਟ ਕੀਤਾ
ਰਾਹੁਲ ਨੇ ਕਿਹਾ,''ਪੀ.ਐੱਮ. ਮੋਦੀ ਨੇ ਨੋਟਬੰਦੀ, ਜੀ.ਐੱਸ.ਟੀ. ਨੂੰ ਲੈ ਕੇ ਅਰਥ ਵਿਵਸਥਾ ਨੂੰ ਨਸ਼ਟ ਕਰ ਦਿੱਤਾ। ਭਾਰਤ ਮਾਤਾ ਨੂੰ ਸੱਟ ਪਹੁੰਚਾਈ। ਉਨ੍ਹਾਂ ਦਾ ਕੰਮ ਸਿਰਫ਼ ਨਫ਼ਰਤ ਫੈਲਾਉਣਾ ਹੈ। ਪੀ.ਐੱਮ. ਮੋਦੀ ਦੱਸਣ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ। ਸਾਡੇ ਨੌਜਵਾਨ ਭਟਕ ਰਹੇ ਹਨ। ਹੁਣ ਆਸਾਮ 'ਚ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ। ਪੂਰੇ ਦੇਸ਼ 'ਚ ਇਹੀ ਮਾਹੌਲ। ਉਨ੍ਹਾਂ ਨੂੰ ਗੋਲੀ ਮਾਰੀ ਜਾ ਰਹੀ ਹੈ। ਜਨਤਾ ਦੀ ਆਵਾਜ਼ ਨੂੰ ਭਾਜਪਾ ਸੁਣਨਾ ਨਹੀਂ ਚਾਹੁੰਦੀ। ਤੁਹਾਡੀ ਆਵਾਜ਼ ਤੋਂ ਡਰਦੇ ਹਨ, ਕੁਲਚਣਾ ਚਾਹੁੰਦੀ ਹਨ। ਨੌਜਵਾਨਾਂ ਨੂੰ ਮਾਰਨਾ ਚਾਹੁੰਦਾ ਹਾਂ।''

ਕਿਸਾਨਾਂ ਦਾ ਕਿੰਨਾ ਕਰਜ਼ ਮੁਆਫ਼ ਕੀਤਾ ਦੱਸਣ
ਰਾਹੁਲ ਨੇ ਅੱਗੇ ਕਿਹਾ,''ਪੀ.ਐੱਮ. ਮੋਦੀ ਨੇ ਨੋਟਬੰਦੀ ਨੂੰ ਕਾਲੇ ਧਨ ਵਿਰੁੱਧ ਲੜਾਈ ਦੱਸਿਆ। ਤੁਹਾਨੂੰ ਲਾਈਨ 'ਚ ਖੜ੍ਹਾ ਕੀਤਾ ਅਤੇ 3 ਲੱਖ 50 ਹਜ਼ਾਰ ਕਰੋੜ ਰੁਪਏ 15-20 ਪੂੰਜੀਪਤੀਆਂ ਦੇ ਹਵਾਲੇ ਕਰ ਦਿੱਤੇ। ਉਨ੍ਹਾਂ ਦਾ ਕਰੋੜਾਂ ਦਾ ਕਰਜ਼ ਮੁਆਫ਼ ਕੀਤਾ, ਕਿਸਾਨਾਂ ਦਾ ਕਿੰਨਾ ਕਰਜ਼ ਮੁਆਫ਼ ਕੀਤਾ ਦੱਸਣ।''

ਉਹ ਨਫ਼ਰਤ ਪੈਦਾ ਨਹੀਂ ਕਰ ਸਕਣਗੇ
ਆਸਾਮ ਦੇ ਲੋਕਾਂ ਤੋਂ ਇਕ ਹੋਣ ਦੀ ਅਪੀਲ ਕਰਦੇ ਹੋਏ ਰਾਹੁਲ ਨੇ ਕਿਹਾ,''ਤੁਹਾਨੂੰ ਸਾਰਿਆਂ ਨੂੰ ਇਕ ਹੋਣਾ ਹੋਵੇਗਾ। ਭਾਜਪਾ ਨੇਤਾਵਾਂ ਨੂੰ ਦੱਸਣਾ ਪਵੇਗਾ ਕਿ ਤੁਸੀਂ ਸਾਡੀ ਸੰਸਕ੍ਰਿਤੀ, ਸਾਡੇ ਇਤਿਹਾਸ 'ਤੇ ਹਮਲਾ ਨਹੀਂ ਕਰ ਸਕਦੇ। ਅਸੀਂ ਸਾਰੇ ਇਕ ਹਾਂ ਅਤੇ ਨਾਲ ਮਿਲ ਕੇ ਰਹਾਂਗੇ। ਸਾਡੇ ਵਿਚ ਉਹ ਨਫ਼ਰਤ ਪੈਦਾ ਨਹੀਂ ਕਰ ਸਕਣਗੇ।''

DIsha

This news is Content Editor DIsha