ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੂੰ ਬਣਾਇਆ ਮੀਡੀਆ ਇੰਚਾਰਜ, ਸੁਰਜੇਵਾਲਾ ਦੀ ਛੁੱਟੀ

06/16/2022 11:15:58 PM

ਨੈਸ਼ਨਲ ਡੈਸਕ— ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਸੰਚਾਰ, ਪ੍ਰਚਾਰ ਅਤੇ ਮੀਡੀਆ ਵਿਭਾਗ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਮੇਸ਼ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਰਾਜ ਸਭਾ ਮੈਂਬਰ ਰਮੇਸ਼ ਹੁਣ ਪਾਰਟੀ ਦੇ ਸੰਚਾਰ, ਪ੍ਰਚਾਰ ਅਤੇ ਮੀਡੀਆ ਵਿਭਾਗ ਦਾ ਚਾਰਜ ਸੰਭਾਲਣਗੇ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)

ਇਸ ਤੋਂ ਪਹਿਲਾਂ ਰਣਦੀਪ ਸੁਰਜੇਵਾਲਾ ਇਸ ਭੂਮਿਕਾ ’ਚ ਸਨ। ਸੁਰਜੇਵਾਲਾ ਪਾਰਟੀ ਦੇ ਜਨਰਲ ਸਕੱਤਰ ਅਤੇ ਕਰਨਾਟਕ ਦੇ ਪਾਰਟੀ ਇੰਚਾਰਜ ਬਣੇ ਰਹਿਣਗੇ। ਉਦੈਪੁਰ ਚਿੰਤਨ ਸ਼ਿਵਿਰ ਦੇ ਨਵੇਂ ਮਤੇ ਦੇ ਆਧਾਰ ’ਤੇ ਕਾਂਗਰਸ ਆਪਣੇ ਸੰਚਾਰ ਅਤੇ ਮੀਡੀਆ ਵਿਭਾਗ ਨੂੰ ਮੁੜ ਸੁਰਜੀਤ ਕਰ ਰਹੀ ਹੈ। ਹੁਣ ਸੋਸ਼ਲ ਅਤੇ ਡਿਜੀਟਲ ਮੀਡੀਆ ਵਿਭਾਗ ਵੀ ਸੰਚਾਰ ਅਤੇ ਮੀਡੀਆ ਵਿਭਾਗ ਦੇ ਅਧੀਨ ਆ ਜਾਵੇਗਾ।

ਜੈਰਾਮ ਰਮੇਸ਼ ਦੀ ਨਿਯੁਕਤੀ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਸਾਲ ਦੇ ਅੰਤ ’ਚ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹਨ ਅਤੇ ਜੈਰਾਮ ਹਿਮਾਚਲ ਤੋਂ ਆਏ ਹਨ। ਉਨ੍ਹਾਂ ਦਾ ਸਿਆਸੀ ਕਰੀਅਰ ਵੀ ਲੰਬਾ ਰਿਹਾ ਹੈ। ਉਨ੍ਹਾਂ ਦੀ ਲੋਕਾਂ ’ਚ ਚੰਗੀ ਪਕੜ ਹੈ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੈਰਾਮ ਰਮੇਸ਼ ਕਾਂਗਰਸ ਲਈ ਅਹਿਮ ਸਾਬਤ ਹੋ ਸਕਦੇ ਹਨ।

Manoj

This news is Content Editor Manoj