ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕੀਤੀ ਪੀ.ਐੱਮ. ਮੋਦੀ ਦੀ ਸ਼ਿਕਾਇਤ

03/15/2019 1:59:35 PM

ਨਵੀਂ ਦਿੱਲੀ— ਕਾਂਗਰਸ ਨੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਪੈਟਰੋਲ ਪੰਪਾਂ 'ਤੇ ਲੱਗੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਵਿਗਿਆਪਨਾਂ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦਾ ਰੁਖ ਕੀਤਾ ਅਤੇ ਕਿਹਾ ਕਿ ਹਰ ਜਗ੍ਹਾ ਤੋਂ ਅਜਿਹੇ ਵਿਗਿਆਪਨਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਖਿਲਾਫ ਸ਼ਿਕਾਇਤ ਕਰਨ ਲਈ ਸ਼ੁੱਕਰਵਾਰ ਨੂੰ ਕਾਂਗਰਸ ਦਾ ਇਕ ਵਫ਼ਦ ਚੋਣ ਕਮਿਸ਼ਨ ਪੁੱਜਿਆ ਅਤੇ ਭਾਜਪਾ ਵਲੋਂ ਕੀਤੇ ਜਾ ਰਹੇ ਚੋਣ ਜ਼ਾਬਤਾ ਦੀ ਗਲਤ ਵਰਤੋਂ ਦੀ ਸ਼ਿਕਾਇਤ ਕੀਤੀ। ਕਾਂਗਰਸ ਬੁਲਾਰੇ ਆਰ.ਪੀ.ਐੱਨ. ਸਿੰਘ ਨੇ ਕਿਹਾ,''ਕਾਂਗਰਸ ਨੇ 10 ਮਾਰਚ ਨੂੰ ਇਕ ਰਿਪੋਰਟ ਚੋਣ ਕਮਿਸ਼ਨ ਨੂੰ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਸਰਕਾਰ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੇ ਵਿਗਿਆਪਨ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਪੈਟਰੋਲ ਪੰਪਾਂ 'ਤੇ ਲੱਗਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੈਟਰੋਲ ਅਤੇ ਡੀਜ਼ਲ 'ਤੇ ਆਬਕਾਰੀ ਫੀਸ ਦੇ ਨਾਂ 'ਤੇ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਲਏ ਅਤੇ ਉਸ ਨਾਲ ਉਹ ਇਹ ਵਿਗਿਆਪਨ ਲਗਵਾ ਰਹੀ ਸੀ। ਸਿੰਘ ਨੇ ਕਿਹਾ,''ਚੋਣ ਕਮਿਸ਼ਨ ਨੇ ਸਾਫ਼ ਤੌਰ 'ਤੇ ਕਿਹਾ ਕਿ ਉਸ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਪੈਟਰੋਲ ਪੰਪਾਂ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਵਾਲੇ ਵਿਗਿਆਪਨਾਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਹੈ।''
 

ਚੋਣ ਕਮਿਸ਼ਨ ਦਾ ਕਰਤੱਵ ਹੈ ਸ਼ੱਕ ਦੂਰ ਕਰਨਾ
ਕਮਿਸ਼ਨ ਨੇ ਕਿਹਾ ਕਿ ਅੱਜ ਰਾਤ ਤੱਕ ਅਸੀਂ ਰਿਪੋਰਟ ਲਵਾਂਗੇ ਕੀ ਕਿਤੇ ਵਿਗਿਆਪਨ ਮੌਜੂਦ ਹਨ। ਕਾਂਗਰਸ ਨੇਤਾ ਨੇ ਕਿਹਾ,''ਅਸੀਂ ਇਹ ਵੀ ਕਿਹਾ ਸੀ ਕਿ ਸਰਕਾਰ ਦੇ ਮੰਤਰੀ ਕਾਂਗਰਸ ਪ੍ਰਧਾਨ ਅਤੇ ਸਾਡੇ ਕੁਝ ਨੇਤਾਵਾਂ ਬਾਰੇ ਇਤਰਾਜ਼ਯੋਗ ਬਿਆਨ ਦੇ ਰਹੇ ਹਨ। ਇਸ ਬਾਰੇ ਅਸੀਂ ਕਮਿਸ਼ਨ ਨੂੰ ਜਾਣੂੰ ਕਰਵਾਇਆ ਸੀ। ਕਮਿਸ਼ਨ ਨੇ ਇਸ 'ਤੇ ਵੀ ਕਿਹਾ ਕਿ ਵੀਡੀਓ ਮੰਗਾਇਆ ਗਿਆ ਹੈ। ਸਾਡੀ ਮੰਗ ਹੈ ਕਿ ਅਜਿਹੇ ਬਿਆਨ ਦੇਣ ਵਾਲਿਆਂ ਨੂੰ ਤੁਰੰਤ ਨੋਟਿਸ ਦੇ ਕੇ ਕਾਰਵਾਈ ਕੀਤੀ ਜਾਵੇ।'' ਚੋਣ ਪ੍ਰਚਾਰ 'ਚ ਭਾਜਪਾ ਨੇਤਾਵਾਂ ਵਲੋਂ ਅਸ਼ਲੀਲ ਟਿੱਪਣੀਆਂ ਅਤੇ ਫੌਜ ਦੀ ਵਰਤੋਂ 'ਤੇ ਰੋਕ ਲਗਾਉਣ ਦੀ ਗੱਲ ਕਹੀ ਗਈ। ਉਨ੍ਹਾਂ ਨੇ ਕਿਹਾ ਚੋਣ ਕਮਿਸ਼ਨ ਨੂੰ ਅਸੀਂ ਇਹ ਵੀ ਕਿਹਾ ਕਿ ਲੋਕਤੰਤਰ 'ਚ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ। ਵੀ.ਵੀ.ਪੀ.ਏ.ਟੀ. ਨਾਲ ਜੁੜੇ ਇਕ ਸਵਾਲ 'ਤੇ ਸਿੰਘ ਨੇ ਕਿਹਾ,''ਇਕ ਵਿਅਕਤੀ ਨੂੰ ਵੀ ਚੋਣ 'ਤੇ ਸ਼ੱਕ ਹੁੰਦਾ ਹੈ ਤਾਂ ਚੋਣ ਕਮਿਸ਼ਨ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਸ਼ੱਕ ਦੂਰ ਕਰੇ। ਜਨਤਾ ਨੂੰ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਨਿਰਪੱਖ ਅਤੇ ਆਜ਼ਾਦ ਚੋਣਾਂ ਹੋ ਰਹੀਆਂ ਹਨ।

DIsha

This news is Content Editor DIsha